CHSS Advice Line
No one should have to recover alone. We’re here to support you with our services, resources and health information.
Resources Hub
Download and order a range of resources to help you manage your condition.
Scotland’s Stories
Read the inspiring stories of the amazing people who are living life to the full with a long-term health condition.
Get free, confidential advice and support from our Advice Line practitioners. No question is too big or too small.
Advice Line
Every day people in Scotland are leaving hospital feeling scared and alone. But you can help us change this.
Fundraising Events
Join Scotland’s Fundraising Heroes by getting involved with one of our exciting events or challenges!
Visit our charity shops
Use our Store Finder to find your local shop or boutique and pop in to see us today.
You can make sure stroke survivors in Scotland like Tim get the support they need after returning home from hospital.
Donate
We are Scotland’s largest health charity working to help people with chest, heart and stroke conditions live life to the full.
Social Media – @chsscotland
Incredible impact
Find out about the incredible impact your support is having and the amazing things you’re helping to achieve.
Search our current job opportunities to find a new role that’s rewarding, exciting and allows you to make a real difference every day.
Work With Us
ਪੁਰਾਣਾ ਦਰਦ ਕਈ ਵੱਖ-ਵੱਖ ਸਥਿਤੀਆਂ ਦੀ ਨਿਸ਼ਾਨੀ ਹੋ ਸਕਦਾ ਹੈ, ਜਿਹਨਾਂ ਵਿੱਚ ਸ਼ਾਮਲ ਹਨ:
ਸਾਨੂੰ ਸਭ ਨੂੰ ਕਦੇ ਨਾ ਕਦੇ ਦਰਦ ਮਹਿਸੂਸ ਹੁੰਦਾ ਹੈ। ਆਮ ਤੌਰ ‘ਤੇ, ਇਹ ਉਦੋਂ ਹੁੰਦਾ ਹੈ ਜਦੋਂ ਕਿਸੇ ਨਾ ਕਿਸੇ ਤਰੀਕੇ ਸੱਟ ਲੱਗੀ ਹੋਵੇ – ਉਦਾਹਰਣ ਲਈ, ਸਾਨੂੰ ਕਿਸੇ ਚੀਜ਼ ਨਾਲ ਸੱਟ ਲੱਗੀ ਹੋ ਸਕਦੀ ਹੈ, ਜਾਂ ਕੱਟ (ਚੀਰਾ) ਲੱਗਿਆ ਹੋ ਸਕਦਾ ਹੈ, ਜਾਂ ਕੋਈ ਇਨਫ਼ੈਕਸ਼ਨ ਹੋ ਸਕਦਾ ਹੈ।
ਹਾਲਾਂਕਿ, ਕੁਝ ਲੋਕਾਂ ਨੂੰ ਪੁਰਾਣਾ ਦਰਦ ਹੁੰਦਾ ਹੈ – ਅਜਿਹਾ ਦਰਦ ਜੋ ਲੰਬੇ ਸਮੇਂ ਤੋਂ ਰਹਿੰਦਾ ਹੋਵੇ ਅਤੇ ਜ਼ਰੂਰੀ ਨਹੀਂ ਕਿ ਇਸਦਾ ਕੋਈ ਸਪਸ਼ਟ ਸਰੀਰਕ ਕਾਰਨ ਹੋਵੇ। “ਕ੍ਰੋਨਿਕ” (Chronic) ਦਾ ਮਤਲਬ ਹੈ “ਲੰਬਾ ਸਮਾਂ ਚੱਲਣਾ”।
ਪੁਰਾਣਾ ਦਰਦ ਇੰਝ ਮਹਿਸੂਸ ਹੋ ਸਕਦਾ ਹੈ:
ਪੁਰਾਣਾ ਦਰਦ ਹਰ ਕਿਸਮ ਦੀ ਬਿਮਾਰੀ ਅਤੇ ਵਿਕਾਰ ਦਾ ਨਤੀਜਾ ਹੋ ਸਕਦਾ ਹੈ, ਜਾਂ ਇਹ ਕਿਸੇ ਅਜਿਹੀ ਸਰੀਰਕ ਸੱਟ ਕਰਕੇ ਹੋ ਸਕਦਾ ਹੈ ਜੋ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਨਿਰੰਤਰ ਵੀ ਹੋ ਸਕਦਾ ਹੈ, ਜਾਂ ਆ-ਜਾ ਵੀ ਸਕਦਾ ਹੈ। ਹੋ ਸਕਦਾ ਹੈ ਕਿ ਇਹ ਤੁਹਾਡੇ ਆਲੇ-ਦੁਆਲੇ ਦੇ ਮਾਹੌਲ ਤੋਂ ਛਿੜਦਾ ਹੋਵੇ ਜਾਂ ਨਹੀਂ ਵੀ।
ਪੁੁਰਾਣਾ ਦਰਦ ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਚੁਣੌਤੀਪੂਰਨ ਹੋ ਸਕਦਾ ਹੈ। ਇਸਦਾ ਅਸਰ ਤੁਹਾਡੇ ਮੂਡ (ਮਨੋਦਸ਼ਾ) ‘ਤੇ ਪੈ ਸਕਦਾ ਹੈ। ਇਸ ਨਾਲ ਨੀਂਦ ਆਉਣ ਜਾਂ ਧਿਆਨ ਕੇਂਦਰਿਤ (ਫ਼ੋਕਸ) ਕਰਨ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ, ਜਿਸ ਕਰਕੇ ਥਕੇਵਾਂ ਹੋ ਸਕਦਾ ਹੈ।
ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਆਪਣੇ ਦਰਦ ਨਾਲ ਨਿਪਟਣ ਵਿੱਚ ਮਦਦ ਲਈ ਸਕਦੇ ਹੋ।
ਦਰਦ ਕੁਦਰਤੀ ਹੁੰਦਾ ਹੈ। ਜਦੋਂ ਕੋਈ ਗੜਬੜ ਹੋਵੇ ਤਾਂ ਇਹ ਸਾਡੇ ਸਰੀਰ ਦਾ ਸਾਨੂੰ ਦੱਸਣ ਦਾ ਤਰੀਕਾ ਹੁੰਦਾ ਹੈ। ਹਾਲਾਂਕਿ, ਸਰੀਰ ਵਿੱਚ ਕਿਸੇ ਵੀ ਪ੍ਰਕਿਰਿਆ ਵਾਂਗ, ਸਾਨੂੰ ਜਿਸ ਤਰੀਕੇ ਨਾਲ ਦਰਦ ਮਹਿਸੂਸ ਹੁੰਦਾ ਹੈ ਉਹ ਇੱਕ ਪੇਚੀਦਾ ਚੀਜ਼ ਹੈ ਅਤੇ ਇਹ ਵਿਗੜ ਸਕਦਾ ਹੈ। ਹੋ ਸਕਦਾ ਹੈ ਤੁਹਾਨੂੰ ਅਸਲ ਵਿੱਚ ਦਰਦ ਬਾਰੇ ਪਤਾ ਲੱਗਣ ਤੋਂ ਬਹੁਤ ਪਹਿਲਾਂ ਤੋਂ ਤੁਹਾਡਾ ਸਰੀਰ ਤੁਹਾਨੂੰ ਇਹ ਦੱਸਦਾ ਆ ਰਿਹਾ ਹੋਵੇ ਕਿ ਕੋਈ ਗੜਬੜ ਹੈ!
ਅਸੀਂ ਦਰਦ ਨੂੰ ਕਿਵੇਂ ਸਮਝਦੇ ਹਾਂ, ਇਸ ਵਿੱਚ ਤਿੰਨ ਮੁੱਖ ਪੜਾਅ ਹੁੰਦੇ ਹਨ:
ਜੇ ਇਹਨਾਂ ਤਿੰਨਾਂ ਪੜਾਵਾਂ ਵਿੱਚੋਂ ਕਿਸੇ ਇੱਕ ਵਿੱਚ ਗੜਬੜ ਹੋ ਜਾਂਦੀ ਹੈ, ਤਾਂ ਇਹ ਪੁਰਾਣੇ ਦਰਦ ਲਈ ਜ਼ਿੰਮੇਵਾਰ ਹੋ ਸਕਦਾ ਹੈ। ਉਦਾਹਰਣ ਲਈ, ਤੁਹਾਨੂੰ ਕੋਈ ਅਜਿਹੀ ਉਤੇਜਨਾ ਜਾਂ ਉਕਸਾਹਟ ਹੋਵੇ ਜੋ ਲਗਾਤਾਰ ਹੁੰਦੀ ਰਹਿੰਦੀ ਹੈ, ਜਿਵੇਂ ਕਿ ਨਿਰੰਤਰ ਸੋਜਸ਼ ਜਾਂ ਕੋਈ ਸੱਟ ਜੋ ਠੀਕ ਨਹੀਂ ਹੁੰਦੀ। ਹੋ ਸਕਦਾ ਹੈ ਕਿ ਤੁਹਾਡੀਆਂ ਦਰਦ ਦਾ ਸੰਚਾਰ ਕਰਨ ਵਾਲੀਆਂ ਨਸਾਂ ਨੂੰ ਨੁਕਸਾਨ ਪਹੁੰਚਿਆ ਹੋਵੇ, ਜਿਸ ਕਰਕੇ ਉਹ ਬਹੁਤ ਅਸਾਨੀ ਨਾਲ ਜਾਂ ਬਹੁਤੀ ਅਕਸਰ ਹਰਕਤ ਵਿੱਚ ਆ ਜਾਂਦੀਆਂ ਹਨ। ਤੁਹਾਡੇ ਦਿਮਾਗ ਜਾਂ ਰੀੜ੍ਹ ਦੀ ਹੱਡੀ ਨੂੰ ਵੀ ਸ਼ਾਇਦ ਕੋਈ ਨੁਕਸਾਨ ਪਹੁੰਚਿਆ ਹੋ ਸਕਦਾ ਹੈ ਜੋ ਦਰਦ ਨੂੰ ਸਮਝਣ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਕਰਦਾ ਹੈ।
ਯਾਦ ਰੱਖਣ ਯੋਗ ਇੱਕ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਪੁਰਾਣਾ ਦਰਦ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਨੂੰ ਅਜੇ ਵੀ ਤੁਹਾਨੂੰ ਕਿਸੇ ਚੀਜ਼ ਬਾਰੇ ਚੇਤਾਵਨੀ ਦੇਣ ਦੀ ਲੋੜ ਹੋਵੇ। ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਦਰਦ ਆਮ ਤੌਰ ‘ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਤਾਂ ਜੋ ਤੁਸੀਂ ਇਹ ਦੇਖ ਸਕੋ ਕਿ ਕੀ ਇਹ ਅਚਾਨਕ ਬਦਲਦਾ ਹੈ ਜਾਂ ਨਹੀਂ।
ਪੁਰਾਣੇ ਦਰਦ ਦੀਆਂ ਚਾਰ ਮੁੱਖ ਕਿਸਮਾਂ ਹੁੰਦੀਆਂ ਹਨ।
ਹੋ ਸਕਦਾ ਹੈ ਕਿ ਤੁਹਾਨੂੰ ਇੱਕੋ ਸਮੇਂ ਇਹਨਾਂ ਵਿੱਚੋਂ ਕੋਈ ਵੀ ਜਾਂ ਹਰ ਕਿਸਮ ਦਾ ਦਰਦ ਮਹਿਸੂਸ ਹੋਵੇ।
ਗੰਭੀਰ ਦਰਦ ਇੱਕ ਲੱਛਣ ਹੈ, ਬਿਮਾਰੀ ਨਹੀਂ, ਅਤੇ ਇਸ ਨੂੰ ਠੀਕ ਕਰਨ ਦਾ ਇੱਕੋ-ਇੱਕ ਤਰੀਕਾ ਹੈ ਕਿ ਇਸ ਦੇ ਕਾਰਨ ਭਾਵ ਅਸਲ ਸਮੱਸਿਆ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾਵੇ। ਹਾਲਾਂਕਿ, ਬਹੁਤ ਸਾਰੇ ਇਲਾਜ ਹਨ ਜੋ ਥੋੜ੍ਹੇ ਅਰਸੇ ਵਿੱਚ ਹੀ ਤੁਹਾਡੇ ਦਰਦ ਨੂੰ ਘੱਟ ਗੰਭੀਰ ਬਣਾ ਸਕਦੇ ਹਨ, ਅਤੇ ਜਿਹਨਾਂ ਦਾ ਇਸਤੇਮਾਲ ਤੁਸੀਂ ਉਹਨਾਂ ਸਮਿਆਂ ਦਾ ਪ੍ਰਬੰਧਨ ਕਰਨ ਲਈ ਕਰ ਸਕਦੇ ਹੋ ਜਦੋਂ ਤੁਹਾਡਾ ਦਰਦ ਖਾਸ ਤੌਰ ‘ਤੇ ਬੁਰਾ ਹੁੰਦਾ ਹੈ।
ਦਵਾਈ
ਹੋ ਸਕਦਾ ਹੈ ਤੁਹਾਨੂੰ ਇਹ ਪਤਾ ਲੱਗੇ ਕਿ ਆਈਬਿਊਪ੍ਰੋਫ਼ੇਨ, ਐਸਪਿਰਿਨ, ਜਾਂ ਪੈਰਾਸੀਟਾਮੋਲ ਵਰਗੀਆਂ ਓਵਰ-ਦੀ-ਕਾਊਂਟਰ ਦਰਦ ਨਿਵਾਰਕ ਦਵਾਈਆਂ ਨਾਲ ਇਸ ਦਰਦ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਹ ਪੱਕਾ ਕਰੋ ਕਿ ਤੁਸੀਂ ਲੇਬਲ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੋਵੇ ਅਤੇ ਸਿਫ਼ਾਰਸ਼ ਕੀਤੀ ਗਈ ਖੁਰਾਕ ਤੋਂ ਵੱਧ ਨਾ ਲਓ। ਜੇ ਹੋ ਸਕੇ, ਤਾਂ ਨਿਯਮਿਤ ਤੌਰ ‘ਤੇ ਦਰਦ ਨਿਵਾਰਕ ਦਵਾਈਆਂ ਲੈਣ ਦੀ ਆਦਤ ਪੈਣ ਤੋਂ ਪਹਿਲਾਂ ਹੀ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰੋ।
ਜੇ ਤੁਹਾਡਾ ਦਰਦ ਬਹੁਤ ਮਾੜਾ ਹੈ, ਤਾਂ ਤੁਹਾਡਾ ਡਾਕਟਰ ਤੁਹਾਨੂੰ ਓਪਿਔਇਡਜ਼ ਵਰਗੀਆਂ ਦਵਾਈਆਂ ਲਿਖ ਕੇ ਦੇਣ ਦੀ ਪੇਸ਼ਕਸ਼ ਕਰ ਸਕਦਾ ਹੈ। ਇਹ ਗੰਭੀਰ ਪੁਰਾਣੇ ਦਰਦ ਵਿੱਚ ਵੀ ਮਦਦ ਕਰ ਸਕਦੀਆਂ ਹਨ: ਹਾਲਾਂਕਿ, ਇਹਨਾਂ ਦੇ ਕਈ ਮਾੜੇ ਪ੍ਰਭਾਵ ਹੁੰਦੇ ਹਨ ਅਤੇ ਇਹ ਅਕਸਰ ਆਦੀ ਬਣਾ ਦੇਣ ਵਾਲੀਆਂ ਹੁੰਦੀਆਂ ਹਨ। ਇਹਨਾਂ ਦਰਦ ਨਿਵਾਰਕ ਦਵਾਈਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਸੰਭਾਵੀ ਮਾੜੇ ਪ੍ਰਭਾਵਾਂ ਬਾਰੇ ਕਿਸੇ ਸਿਹਤ ਪੇਸ਼ੇਵਰ ਨਾਲ ਖੁੱਲ੍ਹੀ ਅਤੇ ਸਪਸ਼ਟ ਚਰਚਾ ਕਰ ਲਓ, ਅਤੇ ਇਹ ਕਿ ਤੁਸੀਂ ਆਪਣੀਆਂ ਚੋਣਾਂ ਬਾਰੇ ਸਮਝਦੇ ਹੋਵੋ।
ਕੁਝ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਭੰਗ ਤੋਂ ਬਣੇ ਉਤਪਾਦ, ਜਿਵੇਂ ਕਿ ਭੰਗ (ਹੈਂਪ) ਦਾ ਤੇਲ ਜਾਂ CBD ਦਵਾਈ, ਪੁਰਾਣੇ ਦਰਦ ਲਈ ਅਸਰਦਾਰ ਹੁੰਦੇ ਹਨ।
ਜੇ ਤੁਹਾਡਾ ਦਰਦ ਤੁਹਾਡੀ ਚਮੜੀ ਵਿਚਲੀਆਂ ਨਸਾਂ ਦੀ ਕਿਸੇ ਸਮੱਸਿਆ ਕਰਕੇ ਹੁੰਦਾ ਹੈ, ਤਾਂ ਤੁਹਾਨੂੰ ਸ਼ਾਇਦ ਕੈਪਸਾਇਸਿਨ ਪੈਚ ਜਾਂ ਜੈੱਲ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਨਸਾਂ ਨੂੰ ਜ਼ਿਆਦਾ ਉਤੇਜਿਤ ਕਰਕੇ, ਉਸ ਜਗ੍ਹਾ ਦਰਦ ਨੂੰ ਅਸਥਾਈ ਤੌਰ ‘ਤੇ ਘਟਾਉਣ ਵਿੱਚ ਮਦਦ ਮਿਲਦੀ ਹੈ। ਤੁਹਾਨੂੰ ਸਿਹਤ ਪੇਸ਼ੇਵਰ ਦੀ ਸਲਾਹ ‘ਤੇ ਸਿਰਫ਼ ਇੱਕ ਕੈਪਸਾਇਸਿਨ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
TENS (ਟ੍ਰਾਂਸਕਿਉਟੇਨੀਅਸ ਇਲੈਕਟ੍ਰੀਕਲ ਨਰਵ ਸਟਿਮੁਲੇਸ਼ਨ) ਇੱਕ ਅਜਿਹੀ ਤਕਨੀਕ ਹੈ ਜੋ ਨਰਵਸ ਸਿਸਟਮ ਦੁਆਰਾ ਹੋਣ ਵਾਲੇ ਦਰਦ ਵਿੱਚ ਮਦਦ ਕਰ ਸਕਦੀ ਹੈ। ਤੁਹਾਡੀ ਚਮੜੀ ਨਾਲ ਛੋਟੇ-ਛੋਟੇ ਇਲੈਕਟ੍ਰੋਡ ਜੋੜੇ ਜਾਂਦੇ ਹਨ, ਅਤੇ ਉਹਨਾਂ ਵਿੱਚੋਂ ਘੱਟ ਵੋਲਟੇਜ ਵਾਲਾ ਬਿਜਲੀ ਦਾ ਕਰੰਟ ਲੰਘਾਇਆ ਜਾਂਦਾ ਹੈ। ਇਹ ਚਮੜੀ ਦੇ ਹੇਠਾਂ ਨਸਾਂ ਨੂੰ ਉਤੇਜਤ ਕਰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਸ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਪਹੁੰਚਦਾ ਹੈ ਅਤੇ ਉਹਨਾਂ ਦਾ ਦਰਦ ਘੱਟ ਜਾਂਦਾ ਹੈ।
ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ
ਕਈ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਕੁਝ ਖਾਸ ਤਰ੍ਹਾਂ ਦੇ ਭੋਜਨਾਂ ਨਾਲ ਉਹਨਾਂ ਦਾ ਪੁਰਾਣਾ ਦਰਦ ਵਿਗੜ ਜਾਂਦਾ ਹੈ। ਇਸ ਬਾਰੇ ਗੌਰ ਕਰੋ ਕਿ ਕੀ ਕੁਝ ਚੀਜ਼ਾਂ ਖਾਣ ਤੋਂ ਬਾਅਦ ਤੁਹਾਡਾ ਦਰਦ ਵਿਗੜ ਤਾਂ ਨਹੀਂ ਜਾਂਦਾ ਹੈ – “ਟ੍ਰਿਗਰ ਕਰਨ ਵਾਲੇ” ਆਮ ਭੋਜਨ ਟਮਾਟਰ, ਲਾਲ ਮੀਟ, ਅਤੇ ਰੈੱਡ ਵਾਈਨ ਹੁੰਦੇ ਹਨ – ਜਿੱਥੇ ਵੀ ਸੰਭਵ ਹੋਵੇ ਉਹਨਾਂ ਨੂੰ ਆਪਣੀ ਖੁਰਾਕ ਤੋਂ ਕੱਢਣ ਦੀ ਕੋਸ਼ਿਸ਼ ਕਰੋ। ਆਮ ਤੌਰ ‘ਤੇ ਇੱਕ ਸੰਤੁਲਤ ਖੁਰਾਕ ਵੀ ਪੁਰਾਣੇ ਦਰਦ ਵਿੱਚ ਮਦਦ ਕਰ ਸਕਦੀ ਹੈ। ਵਧੇਰੇ ਜਾਣਕਾਰੀ ਲਈ, ਸਿਹਤਮੰਦ ਭੋਜਨ (Healthy Eating)ਬਾਰੇ ਸਾਡਾ ਇੱਕ ਕਿਤਾਬਚਾ ਹੈ।
ਪੁਰਾਣੇ ਦਰਦ ਵਿੱਚ ਕਸਰਤ ਵੀ ਇੱਕ ਵੱਡਾ ਸਾਧਨ ਹੋ ਸਕਦੀ ਹੈ। ਇਹ “ਹੋਰ ਜ਼ਿਆਦਾ ਕਸਰਤ” ਕਰਨ ਜਿੰਨਾ ਸੌਖਾ ਨਹੀਂ ਹੈ – ਬਦਕਿਸਮਤੀ ਨਾਲ, ਤੁਹਾਨੂੰ ਸ਼ਾਇਦ ਇਹ ਅਹਿਸਾਸ ਹੋਵੇ ਕਿ ਕੁਝ ਕਸਰਤਾਂ, ਖਾਸ ਤੌਰ ‘ਤੇ ਵਧੇਰੇ ਜ਼ੋਰ ਵਾਲੀਆਂ ਅਤੇ ਉਹ ਕਸਰਤਾਂ ਜਿਹਨਾਂ ਵਿੱਚ ਭਾਰ ਚੁੱਕਣਾ ਸ਼ਾਮਲ ਹੁੰਦਾ ਹੈ, ਤੁਹਾਡੇ ਦਰਦ ਨੂੰ ਬਦਤਰ ਬਣਾ ਸਕਦੀਆਂ ਹਨ। ਇਸ ਦੇ ਨਾਲ ਹੀ, ਕਸਰਤ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀ ਹੈ, ਤੁਹਾਡੇ ਨਰਵਸ ਸਿਸਟਮ ਨੂੰ ਸਹਿਯੋਗ ਦੇ ਸਕਦੀ ਹੈ, ਅਤੇ ਤੁਹਾਡੀ ਸਮੁੱਚੀ ਸਿਹਤ ਨੂੰ ਇਸ ਤਰ੍ਹਾਂ ਨਾਲ ਸੁਧਾਰ ਸਕਦੀ ਹੈ ਜਿਸ ਨਾਲ ਦਰਦ ਘੱਟ ਹੁੰਦਾ ਹੈ। ਜੇ ਤੁਸੀਂ ਪੁਰਾਣੇ ਦਰਦ ਨਾਲ ਸੁਰੱਖਿਅਤ ਰੂਪ ਵਿੱਚ ਕਸਰਤ ਕਰਨ ਦੇ ਤਰੀਕੇ ਲੱਭਣ ਲਈ ਜੱਦੋਜਹਿਦ ਕਰ ਰਹੇ ਹੋ, ਤਾਂ ਕਿਸੇ ਫ਼ਿਜ਼ੀਓਥੈਰੇਪਿਸਟ ਜਾਂ ਆਕਿਊਪੇਸ਼ਨਲ ਥੈਰੇਪਿਸਟ ਨਾਲ ਗੱਲ ਕਰਕੇ ਮਦਦ ਮਿਲ ਸਕਦੀ ਹੈ। ਬੈਠ ਕੇ ਕਰਨ ਵਾਲੀਆਂ ਕਸਰਤਾਂ, ਹਲਕੇ ਅਤੇ ਅਰਾਮਦੇਹ ਸਟ੍ਰੈੱਚ, ਅਤੇ ਘੱਟ ਜ਼ੋਰ ਵਾਲੀਆਂ ਕਸਰਤ ਜਿਵੇਂ ਕਿ ਸੈਰ ਜਾਂ ਯੋਗਾ, ਇਹ ਸਭ ਦਰਦ ਨੂੰ ਬਦਤਰ ਬਣਾਏ ਬਗੈਰ ਤੁਹਾਡੀ ਤਾਕਤ ਨੂੰ ਵਧਾਉਣ ਦੇ ਸ਼ਾਨਦਾਰ ਤਰੀਕੇ ਹੋ ਸਕਦੇ ਹਨ।
ਜੇ ਤੁਹਾਨੂੰ ਲੰਬਾ ਕੋਵਿਡ ਹੈ ਜਾਂ ਵਾਇਰਲ ਤੋਂ ਬਾਅਦ ਦੀ ਕੋਈ ਹੋਰ ਥਕੇਵੇਂ ਵਾਲੀ ਸਥਿਤੀ ਹੈ, ਤਾਂ ਕਸਰਤ ਨਾਲ ਤੁਹਾਡੀ ਥਕਾਵਟ ਹੋਰ ਵਿਗੜ ਸਕਦੀ ਹੈ। ਜੇ ਕਸਰਤ ਜਾਂ ਤਾਂ ਤੁਹਾਡੇ ਥਕੇਵੇਂ ਜਾਂ ਤੁਹਾਡੇ ਦਰਦ ਨੂੰ ਖਾਸ ਕਰਕੇ ਬਦਤਰ ਬਣਾ ਦਿੰਦੀ ਹੈ, ਤਾਂ ਤੁਹਾਨੂੰ ਹਮੇਸ਼ਾ ਆਪਣੇ ਕੋਲ ਕਸਰਤ ਬੰਦ ਕਰਨ ਦੀ ਗੁੰਜਾਇਸ਼ ਰੱਖਣੀ ਚਾਹੀਦੀ ਹੈ।
ਕੰਪਲੀਮੈਂਟਰੀ (ਪੂਰਕ) ਇਲਾਜ
ਇੱਥੇ ਪੂਰਕ, ਗੈਰ-ਮੈਡੀਕਲ ਥੈਰੇਪੀਆਂ ਦੀ ਇੱਕ ਸ਼੍ਰੇਣੀ ਹੈ ਜੋ ਕੁਝ ਲੋਕਾਂ ਨੂੰ ਲੰਬੇ ਸਮੇਂ ਦੇ ਦਰਦ ਲਈ ਮਦਦਗਾਰ ਲੱਗਦੀਆਂ ਹਨ। ਤੁਹਾਨੂੰ ਹਮੇਸ਼ਾ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਤੁਸੀਂ ਇਹਨਾਂ ਥੈਰੇਪੀਆਂ ਲਈ ਜਿਸ ਵੀ ਵਿਅਕਤੀ ਕੋਲ ਜਾਓ ਉਸ ਨੇ ਸਹੀ ਢੰਗ ਨਾਲ ਟ੍ਰੇਨਿੰਗ ਲਈ ਹੋਵੇ, ਅਤੇ ਇਹ ਕਿ ਤੁਹਾਨੂੰ ਪਤਾ ਹੋਵੇ ਕਿ ਜੇ ਉਹਨਾਂ ਦੇ ਕੰਮ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਕਿਸ ਨਾਲ ਸੰਪਰਕ ਕਰਨਾ ਹੈ। ਕੁਝ ਕੰਪਲੀਮੈਂਟਰੀ ਥੈਰੇਪੀਆਂ ਜਿਹਨਾਂ ਦੇ ਪ੍ਰਮਾਣ ਸੀਮਤ ਹਨ, ਅਤੇ ਸਹਾਇਕ ਹੋ ਸਕਦੀਆਂ ਹਨ:
This page was last updated on November 29, 2023 and is under regular review. If you feel anything is missing or incorrect, please contact [email protected] to provide feedback.