Skip to main content

ਪੁਰਾਣਾ ਦਰਦ

ਪੁਰਾਣਾ ਦਰਦ ਕਈ ਵੱਖ-ਵੱਖ ਸਥਿਤੀਆਂ ਦੀ ਨਿਸ਼ਾਨੀ ਹੋ ਸਕਦਾ ਹੈ, ਜਿਹਨਾਂ ਵਿੱਚ ਸ਼ਾਮਲ ਹਨ:

ਪੁਰਾਣਾ ਦਰਦ ਕੀ ਹੁੰਦਾ ਹੈ?

ਸਾਨੂੰ ਸਭ ਨੂੰ ਕਦੇ ਨਾ ਕਦੇ ਦਰਦ ਮਹਿਸੂਸ ਹੁੰਦਾ ਹੈ। ਆਮ ਤੌਰ ‘ਤੇ, ਇਹ ਉਦੋਂ ਹੁੰਦਾ ਹੈ ਜਦੋਂ ਕਿਸੇ ਨਾ ਕਿਸੇ ਤਰੀਕੇ ਸੱਟ ਲੱਗੀ ਹੋਵੇ – ਉਦਾਹਰਣ ਲਈ, ਸਾਨੂੰ ਕਿਸੇ ਚੀਜ਼ ਨਾਲ ਸੱਟ ਲੱਗੀ ਹੋ ਸਕਦੀ ਹੈ, ਜਾਂ ਕੱਟ (ਚੀਰਾ) ਲੱਗਿਆ ਹੋ ਸਕਦਾ ਹੈ, ਜਾਂ ਕੋਈ ਇਨਫ਼ੈਕਸ਼ਨ ਹੋ ਸਕਦਾ ਹੈ।

ਹਾਲਾਂਕਿ, ਕੁਝ ਲੋਕਾਂ ਨੂੰ ਪੁਰਾਣਾ ਦਰਦ ਹੁੰਦਾ ਹੈ – ਅਜਿਹਾ ਦਰਦ ਜੋ ਲੰਬੇ ਸਮੇਂ ਤੋਂ ਰਹਿੰਦਾ ਹੋਵੇ ਅਤੇ ਜ਼ਰੂਰੀ ਨਹੀਂ ਕਿ ਇਸਦਾ ਕੋਈ ਸਪਸ਼ਟ ਸਰੀਰਕ ਕਾਰਨ ਹੋਵੇ। “ਕ੍ਰੋਨਿਕ” (Chronic) ਦਾ ਮਤਲਬ ਹੈ “ਲੰਬਾ ਸਮਾਂ ਚੱਲਣਾ”।

ਪੁਰਾਣਾ ਦਰਦ ਇੰਝ ਮਹਿਸੂਸ ਹੋ ਸਕਦਾ ਹੈ:

  • ਸਰੀਰ ਵਿੱਚ ਕਿਤੇ ਵੀ ਜਲਣ, ਤੀਬਰ ਜਾਂ ਤਿੱਖਾ ਦਰਦ
  • ਖੁਜਲੀ ਜਾਂ ਗੁਦਗੁਦੀ
  • ਜੋੜਾਂ ਵਿੱਚ ਜਾਂ ਕਿਤੇ ਹੋਰ ਦਰਦਾਂ
  • ਜਲਣ ਜਾਂ ਨਿੱਘ
  • “ਬੇਚੈਨ” ਕਰਨ ਵਾਲੇ ਜਾਂ ਛੋਟੇ, ਤਕਲੀਫ਼ਦੇਹ ਝਟਕੇ ਮਹਿਸੂਸ ਹੋਣਾ
  • ਸੂਈਆਂ ਚੁਭਣੀਆਂ
  • ਦਰਦਨਾਕ ਬੇਹਿਸੀ

ਪੁਰਾਣਾ ਦਰਦ ਹਰ ਕਿਸਮ ਦੀ ਬਿਮਾਰੀ ਅਤੇ ਵਿਕਾਰ ਦਾ ਨਤੀਜਾ ਹੋ ਸਕਦਾ ਹੈ, ਜਾਂ ਇਹ ਕਿਸੇ ਅਜਿਹੀ ਸਰੀਰਕ ਸੱਟ ਕਰਕੇ ਹੋ ਸਕਦਾ ਹੈ ਜੋ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਨਿਰੰਤਰ ਵੀ ਹੋ ਸਕਦਾ ਹੈ, ਜਾਂ ਆ-ਜਾ ਵੀ ਸਕਦਾ ਹੈ। ਹੋ ਸਕਦਾ ਹੈ ਕਿ ਇਹ ਤੁਹਾਡੇ ਆਲੇ-ਦੁਆਲੇ ਦੇ ਮਾਹੌਲ ਤੋਂ ਛਿੜਦਾ ਹੋਵੇ ਜਾਂ ਨਹੀਂ ਵੀ।

ਪੁੁਰਾਣਾ ਦਰਦ ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਚੁਣੌਤੀਪੂਰਨ ਹੋ ਸਕਦਾ ਹੈ। ਇਸਦਾ ਅਸਰ ਤੁਹਾਡੇ ਮੂਡ (ਮਨੋਦਸ਼ਾ) ‘ਤੇ ਪੈ ਸਕਦਾ ਹੈ। ਇਸ ਨਾਲ ਨੀਂਦ ਆਉਣ ਜਾਂ ਧਿਆਨ ਕੇਂਦਰਿਤ (ਫ਼ੋਕਸ) ਕਰਨ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ, ਜਿਸ ਕਰਕੇ ਥਕੇਵਾਂ ਹੋ ਸਕਦਾ ਹੈ।

ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਆਪਣੇ ਦਰਦ ਨਾਲ ਨਿਪਟਣ ਵਿੱਚ ਮਦਦ ਲਈ ਸਕਦੇ ਹੋ।

ਦਰਦ ਨੂੰ ਸਮਝਣਾ

ਦਰਦ ਕੁਦਰਤੀ ਹੁੰਦਾ ਹੈ। ਜਦੋਂ ਕੋਈ ਗੜਬੜ ਹੋਵੇ ਤਾਂ ਇਹ ਸਾਡੇ ਸਰੀਰ ਦਾ ਸਾਨੂੰ ਦੱਸਣ ਦਾ ਤਰੀਕਾ ਹੁੰਦਾ ਹੈ। ਹਾਲਾਂਕਿ, ਸਰੀਰ ਵਿੱਚ ਕਿਸੇ ਵੀ ਪ੍ਰਕਿਰਿਆ ਵਾਂਗ, ਸਾਨੂੰ ਜਿਸ ਤਰੀਕੇ ਨਾਲ ਦਰਦ ਮਹਿਸੂਸ ਹੁੰਦਾ ਹੈ ਉਹ ਇੱਕ ਪੇਚੀਦਾ ਚੀਜ਼ ਹੈ ਅਤੇ ਇਹ ਵਿਗੜ ਸਕਦਾ ਹੈ। ਹੋ ਸਕਦਾ ਹੈ ਤੁਹਾਨੂੰ ਅਸਲ ਵਿੱਚ ਦਰਦ ਬਾਰੇ ਪਤਾ ਲੱਗਣ ਤੋਂ ਬਹੁਤ ਪਹਿਲਾਂ ਤੋਂ ਤੁਹਾਡਾ ਸਰੀਰ ਤੁਹਾਨੂੰ ਇਹ ਦੱਸਦਾ ਆ ਰਿਹਾ ਹੋਵੇ ਕਿ ਕੋਈ ਗੜਬੜ ਹੈ!

ਅਸੀਂ ਦਰਦ ਨੂੰ ਕਿਵੇਂ ਸਮਝਦੇ ਹਾਂ, ਇਸ ਵਿੱਚ ਤਿੰਨ ਮੁੱਖ ਪੜਾਅ ਹੁੰਦੇ ਹਨ:

  1. ਉਤੇਜਨਾ ਜਾਂ ਉਕਸਾਹਟ ਇਹ ਉਹ ਚੀਜ਼ ਹੈ ਜਿਸ ਕਰਕੇ ਦਰਦ ਹੁੰਦਾ ਹੈ – ਕੋਈ ਸੱਟ, ਇਨਫ਼ੈਕਸ਼ਨ, ਜਾਂ ਅਜਿਹੀ ਕੋਈ ਚੀਜ਼। ਸਾਡੇ ਪੂਰੇ ਸਰੀਰ ਵਿੱਚ ਨਸਾਂ ਦੇ ਸਿਰੇ ਹੁੰਦੇ ਹਨ ਜਿਹਨਾਂ ਵਿੱਚ ਗਰਮੀ, ਠੰਢ, ਦਬਾਅ, ਜਾਂ ਖਿੱਚ ਵਰਗੀਆਂ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਖਾਸੀਅਤ ਹੁੰਦੀ ਹੈ। ਇਹਨਾਂ ਵਿੱਚੋਂ ਕੋਈ ਵੀ ਤੁਹਾਡੇ ਸਰੀਰ ਨੂੰ ਇਹ ਦੱਸਣ ਲਈ ਛਿੜ (ਟ੍ਰਿਗਰ ਕਰ) ਸਕਦਾ ਹੈ ਕਿ ਕੁਝ ਗੜਬੜ ਹੈ।
  2. ਸੰਚਾਰ ਤੁਹਾਡੀਆਂ ਨਸਾਂ, ਨਸਾਂ ਦੇ ਸਿਰਿਆਂ ਤੋਂ ਜਾਣਕਾਰੀ ਨੂੰ ਤੁਹਾਡੇ ਦਿਮਾਗ ਤਕ ਵਾਪਸ ਲੈ ਕੇ ਜਾਂਦੀਆਂ ਹਨ, ਆਮ ਤੌਰ ‘ਤੇ ਰੀੜ੍ਹ ਦੀ ਹੱਡੀ ਰਾਹੀਂ। ਇਹ ਬਹੁਤ ਤੇਜ਼ ਪ੍ਰਕਿਰਿਆ ਹੈ, ਪਰ ਤੁਰੰਤ ਨਹੀਂ ਹੁੰਦੀ।
  3. ਅਮਲ ਵਿੱਚ ਲਿਆਉਣਾ ਤੁਹਾਡੇ ਦਿਮਾਗ ਦਾ ਕੋਈ ਇੱਕ ਹਿੱਸਾ ਨਹੀਂ ਹੈ ਜੋ ਦਰਦ ਨੂੰ ਅਮਲ ਵਿੱਚ ਲਿਆਉਂਦਾ ਹੈ। ਇਸ ਦੀ ਬਜਾਏ, ਸਰੀਰ ਦੇ ਵੱਖ-ਵੱਖ ਹਿੱਸਿਆਂ ਤੋਂ ਦਰਦ ਅਤੇ ਵੱਖ-ਵੱਖ ਕਿਸਮਾਂ ਦੇ ਦਰਦ ਸਾਰੇ ਦਿਮਾਗ ਵਿੱਚ ਅਤੇ ਰੀੜ੍ਹ ਦੀ ਹੱਡੀ ਦੇ ਉੱਪਰਲੇ ਹਿੱਸੇ ਵਿੱਚ ਅਮਲ ਵਿੱਚ ਲਿਆਏ ਜਾਂਦੇ ਹਨ। ਇਹੀ ਉਹ ਥਾਂ ਹੈ ਜਿੱਥੇ ਤੁਹਾਨੂੰ ਦਰਦ ਬਾਰੇ ਸਚੇਤ ਰੂਪ ਵਿੱਚ ਪਤਾ ਲੱਗਦਾ ਹੈ, ਅਤੇ ਜਿੱਥੇ ਇਸ ਦੇ ਪ੍ਰਤੀ ਪ੍ਰਤਿਕਿਰਿਆ (ਜਿਵੇਂ ਕਿ ਗਰਮ ਸਟੋਵ ਤੋਂ ਪਰ੍ਹੇ ਹੱਟਣਾ) ਛਿੜਦੀ ਹੈ।

ਜੇ ਇਹਨਾਂ ਤਿੰਨਾਂ ਪੜਾਵਾਂ ਵਿੱਚੋਂ ਕਿਸੇ ਇੱਕ ਵਿੱਚ ਗੜਬੜ ਹੋ ਜਾਂਦੀ ਹੈ, ਤਾਂ ਇਹ ਪੁਰਾਣੇ ਦਰਦ ਲਈ ਜ਼ਿੰਮੇਵਾਰ ਹੋ ਸਕਦਾ ਹੈ। ਉਦਾਹਰਣ ਲਈ, ਤੁਹਾਨੂੰ ਕੋਈ ਅਜਿਹੀ ਉਤੇਜਨਾ ਜਾਂ ਉਕਸਾਹਟ ਹੋਵੇ ਜੋ ਲਗਾਤਾਰ ਹੁੰਦੀ ਰਹਿੰਦੀ ਹੈ, ਜਿਵੇਂ ਕਿ ਨਿਰੰਤਰ ਸੋਜਸ਼ ਜਾਂ ਕੋਈ ਸੱਟ ਜੋ ਠੀਕ ਨਹੀਂ ਹੁੰਦੀ। ਹੋ ਸਕਦਾ ਹੈ ਕਿ ਤੁਹਾਡੀਆਂ ਦਰਦ ਦਾ ਸੰਚਾਰ ਕਰਨ ਵਾਲੀਆਂ ਨਸਾਂ ਨੂੰ ਨੁਕਸਾਨ ਪਹੁੰਚਿਆ ਹੋਵੇ, ਜਿਸ ਕਰਕੇ ਉਹ ਬਹੁਤ ਅਸਾਨੀ ਨਾਲ ਜਾਂ ਬਹੁਤੀ ਅਕਸਰ ਹਰਕਤ ਵਿੱਚ ਆ ਜਾਂਦੀਆਂ ਹਨ। ਤੁਹਾਡੇ ਦਿਮਾਗ ਜਾਂ ਰੀੜ੍ਹ ਦੀ ਹੱਡੀ ਨੂੰ ਵੀ ਸ਼ਾਇਦ ਕੋਈ ਨੁਕਸਾਨ ਪਹੁੰਚਿਆ ਹੋ ਸਕਦਾ ਹੈ ਜੋ ਦਰਦ ਨੂੰ ਸਮਝਣ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਕਰਦਾ ਹੈ।

ਯਾਦ ਰੱਖਣ ਯੋਗ ਇੱਕ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਪੁਰਾਣਾ ਦਰਦ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਨੂੰ ਅਜੇ ਵੀ ਤੁਹਾਨੂੰ ਕਿਸੇ ਚੀਜ਼ ਬਾਰੇ ਚੇਤਾਵਨੀ ਦੇਣ ਦੀ ਲੋੜ ਹੋਵੇ। ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਦਰਦ ਆਮ ਤੌਰ ‘ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਤਾਂ ਜੋ ਤੁਸੀਂ ਇਹ ਦੇਖ ਸਕੋ ਕਿ ਕੀ ਇਹ ਅਚਾਨਕ ਬਦਲਦਾ ਹੈ ਜਾਂ ਨਹੀਂ।

ਪੁਰਾਣੇ ਦਰਦ ਦੀਆਂ ਕਿਸਮਾਂ

ਪੁਰਾਣੇ ਦਰਦ ਦੀਆਂ ਚਾਰ ਮੁੱਖ ਕਿਸਮਾਂ ਹੁੰਦੀਆਂ ਹਨ।

  1. ਠੀਕ ਨਾ ਹੋਈ ਸੱਟ ਕਈ ਵਾਰ, ਕੋਈ ਸੱਟ ਜਿਸ ਕਰਕੇ ਦਰਦ ਹੁੰਦਾ ਹੈ, ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੁੰਦੀ, ਜਾਂ ਉਸ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ। ਉਦਾਹਰਣ ਲਈ, ਜੇ ਤੁਹਾਨੂੰ ਸਾਹ ਸਬੰਧੀ ਕੋਈ ਸਮੱਸਿਆ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਛਾਤੀ ਜਾਂ ਗਲੇ ਵਿੱਚ ਗੰਭੀਰ ਦਰਦ ਹੋਵੇ ਕਿਉਂਕਿ ਇਹਨਾਂ ਖੇਤਰਾਂ ਵਿੱਚ ਨੁਕਸਾਨ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਿਆ ਹੈ।
  2. ਹਾਈਪਰਅਲਜੀਜ਼ੀਆ (high-per-al-JEEZ-ia) ਇਹ ਇੱਕ ਕਿਸਮ ਦਾ ਪੁਰਾਣਾ ਦਰਦ ਹੈ ਜਿਸ ਵਿੱਚ ਚੀਜ਼ਾਂ ਨਾਲ ਆਮ ਤੌਰ ‘ਤੇ ਹੋਣ ਵਾਲੇ ਦਰਦ (ਜਿਵੇਂ ਕਿ ਇੱਕ ਛੋਟਾ ਜਿਹਾ ਚੀਰਾ ਜਾਂ ਰੋੜਾ) ਨਾਲੋਂ ਵੱਧ ਦਰਦ ਹੁੰਦਾ ਹੈ।
  3. ਆਲੋਡਾਇਨੀਆ (ah-lo-die-nia) ਇਹ ਇੱਕ ਕਿਸਮ ਦਾ ਪੁਰਾਣਾ ਦਰਦ ਹੈ ਜਿਸ ਵਿੱਚ ਸਰੀਰਕ ਸੰਵੇਦਨਾਵਾਂ ਜਿਹਨਾਂ ਨਾਲ ਦਰਦ ਨਹੀਂ ਹੋਣਾ ਚਾਹੀਦਾ ਹੈ (ਜਿਵੇਂ ਕਿ ਹਲਕਾ ਜਿਹਾ ਛੂਹਣਾ, ਜਾਂ ਨਿੱਘਾ ਜਾਂ ਠੰਡਾ ਹੋਣਾ) ਉਹਨਾਂ ਨਾਲ ਦਰਦ ਜਾਂ ਬੇਅਰਾਮੀ ਹੁੰਦੀ ਹੇ। ਤੁਸੀਂ ਇਸਨੂੰ ਅਤਿ ਸੰਵੇਦਨਸ਼ੀਲਤਾ (hypersensitivity) ਵਜੋਂ ਵੀ ਸੁਣਿਆ ਹੋ ਸਕਦਾ ਹੈ।
  4. ਇਡੀਓਪੈਥਿਕ (id-ee-oh-pathic) ਦਰਦ ਇਹ ਉਹ ਦਰਦ ਹੈ ਜਿਸਦਾ ਕੋਈ ਸਪਸ਼ਟ ਸਰੀਰਕ ਕਾਰਨ ਹੀ ਨਹੀਂ ਹੁੰਦਾ। ਇਹ ਅਕਸਰ ਤੁਹਾਡੇ ਨਰਵਸ ਸਿਸਟਮ, ਜਾਂ ਦਰਦ ਦੀ ਪ੍ਰਕਿਰਿਆ ਨਾਲ ਸਬੰਧਤ ਦਿਮਾਗ ਦੇ ਹਿੱਸਿਆਂ ਨੂੰ ਨੁਕਸਾਨ ਪਹੁੰਚਣ ਨਾਲ ਹੁੰਦਾ ਹੈ।

ਹੋ ਸਕਦਾ ਹੈ ਕਿ ਤੁਹਾਨੂੰ ਇੱਕੋ ਸਮੇਂ ਇਹਨਾਂ ਵਿੱਚੋਂ ਕੋਈ ਵੀ ਜਾਂ ਹਰ ਕਿਸਮ ਦਾ ਦਰਦ ਮਹਿਸੂਸ ਹੋਵੇ।

ਪੁਰਾਣੇ ਦਰਦ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਗੰਭੀਰ ਦਰਦ ਇੱਕ ਲੱਛਣ ਹੈ, ਬਿਮਾਰੀ ਨਹੀਂ, ਅਤੇ ਇਸ ਨੂੰ ਠੀਕ ਕਰਨ ਦਾ ਇੱਕੋ-ਇੱਕ ਤਰੀਕਾ ਹੈ ਕਿ ਇਸ ਦੇ ਕਾਰਨ ਭਾਵ ਅਸਲ ਸਮੱਸਿਆ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾਵੇ। ਹਾਲਾਂਕਿ, ਬਹੁਤ ਸਾਰੇ ਇਲਾਜ ਹਨ ਜੋ ਥੋੜ੍ਹੇ ਅਰਸੇ ਵਿੱਚ ਹੀ ਤੁਹਾਡੇ ਦਰਦ ਨੂੰ ਘੱਟ ਗੰਭੀਰ ਬਣਾ ਸਕਦੇ ਹਨ, ਅਤੇ ਜਿਹਨਾਂ ਦਾ ਇਸਤੇਮਾਲ ਤੁਸੀਂ ਉਹਨਾਂ ਸਮਿਆਂ ਦਾ ਪ੍ਰਬੰਧਨ ਕਰਨ ਲਈ ਕਰ ਸਕਦੇ ਹੋ ਜਦੋਂ ਤੁਹਾਡਾ ਦਰਦ ਖਾਸ ਤੌਰ ‘ਤੇ ਬੁਰਾ ਹੁੰਦਾ ਹੈ।

ਦਵਾਈ

ਹੋ ਸਕਦਾ ਹੈ ਤੁਹਾਨੂੰ ਇਹ ਪਤਾ ਲੱਗੇ ਕਿ ਆਈਬਿਊਪ੍ਰੋਫ਼ੇਨ, ਐਸਪਿਰਿਨ, ਜਾਂ ਪੈਰਾਸੀਟਾਮੋਲ ਵਰਗੀਆਂ ਓਵਰ-ਦੀ-ਕਾਊਂਟਰ ਦਰਦ ਨਿਵਾਰਕ ਦਵਾਈਆਂ ਨਾਲ ਇਸ ਦਰਦ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਹ ਪੱਕਾ ਕਰੋ ਕਿ ਤੁਸੀਂ ਲੇਬਲ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੋਵੇ ਅਤੇ ਸਿਫ਼ਾਰਸ਼ ਕੀਤੀ ਗਈ ਖੁਰਾਕ ਤੋਂ ਵੱਧ ਨਾ ਲਓ। ਜੇ ਹੋ ਸਕੇ, ਤਾਂ ਨਿਯਮਿਤ ਤੌਰ ‘ਤੇ ਦਰਦ ਨਿਵਾਰਕ ਦਵਾਈਆਂ ਲੈਣ ਦੀ ਆਦਤ ਪੈਣ ਤੋਂ ਪਹਿਲਾਂ ਹੀ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰੋ।

ਜੇ ਤੁਹਾਡਾ ਦਰਦ ਬਹੁਤ ਮਾੜਾ ਹੈ, ਤਾਂ ਤੁਹਾਡਾ ਡਾਕਟਰ ਤੁਹਾਨੂੰ ਓਪਿਔਇਡਜ਼ ਵਰਗੀਆਂ ਦਵਾਈਆਂ ਲਿਖ ਕੇ ਦੇਣ ਦੀ ਪੇਸ਼ਕਸ਼ ਕਰ ਸਕਦਾ ਹੈ। ਇਹ ਗੰਭੀਰ ਪੁਰਾਣੇ ਦਰਦ ਵਿੱਚ ਵੀ ਮਦਦ ਕਰ ਸਕਦੀਆਂ ਹਨ: ਹਾਲਾਂਕਿ, ਇਹਨਾਂ ਦੇ ਕਈ ਮਾੜੇ ਪ੍ਰਭਾਵ ਹੁੰਦੇ ਹਨ ਅਤੇ ਇਹ ਅਕਸਰ ਆਦੀ ਬਣਾ ਦੇਣ ਵਾਲੀਆਂ ਹੁੰਦੀਆਂ ਹਨ। ਇਹਨਾਂ ਦਰਦ ਨਿਵਾਰਕ ਦਵਾਈਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਸੰਭਾਵੀ ਮਾੜੇ ਪ੍ਰਭਾਵਾਂ ਬਾਰੇ ਕਿਸੇ ਸਿਹਤ ਪੇਸ਼ੇਵਰ ਨਾਲ ਖੁੱਲ੍ਹੀ ਅਤੇ ਸਪਸ਼ਟ ਚਰਚਾ ਕਰ ਲਓ, ਅਤੇ ਇਹ ਕਿ ਤੁਸੀਂ ਆਪਣੀਆਂ ਚੋਣਾਂ ਬਾਰੇ ਸਮਝਦੇ ਹੋਵੋ।

ਕੁਝ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਭੰਗ ਤੋਂ ਬਣੇ ਉਤਪਾਦ, ਜਿਵੇਂ ਕਿ ਭੰਗ (ਹੈਂਪ) ਦਾ ਤੇਲ ਜਾਂ CBD ਦਵਾਈ, ਪੁਰਾਣੇ ਦਰਦ ਲਈ ਅਸਰਦਾਰ ਹੁੰਦੇ ਹਨ।

ਜੇ ਤੁਹਾਡਾ ਦਰਦ ਤੁਹਾਡੀ ਚਮੜੀ ਵਿਚਲੀਆਂ ਨਸਾਂ ਦੀ ਕਿਸੇ ਸਮੱਸਿਆ ਕਰਕੇ ਹੁੰਦਾ ਹੈ, ਤਾਂ ਤੁਹਾਨੂੰ ਸ਼ਾਇਦ ਕੈਪਸਾਇਸਿਨ ਪੈਚ ਜਾਂ ਜੈੱਲ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਨਸਾਂ ਨੂੰ ਜ਼ਿਆਦਾ ਉਤੇਜਿਤ ਕਰਕੇ, ਉਸ ਜਗ੍ਹਾ ਦਰਦ ਨੂੰ ਅਸਥਾਈ ਤੌਰ ‘ਤੇ ਘਟਾਉਣ ਵਿੱਚ ਮਦਦ ਮਿਲਦੀ ਹੈ। ਤੁਹਾਨੂੰ ਸਿਹਤ ਪੇਸ਼ੇਵਰ ਦੀ ਸਲਾਹ ‘ਤੇ ਸਿਰਫ਼ ਇੱਕ ਕੈਪਸਾਇਸਿਨ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

TENS

TENS (ਟ੍ਰਾਂਸਕਿਉਟੇਨੀਅਸ ਇਲੈਕਟ੍ਰੀਕਲ ਨਰਵ ਸਟਿਮੁਲੇਸ਼ਨ) ਇੱਕ ਅਜਿਹੀ ਤਕਨੀਕ ਹੈ ਜੋ ਨਰਵਸ ਸਿਸਟਮ ਦੁਆਰਾ ਹੋਣ ਵਾਲੇ ਦਰਦ ਵਿੱਚ ਮਦਦ ਕਰ ਸਕਦੀ ਹੈ। ਤੁਹਾਡੀ ਚਮੜੀ ਨਾਲ ਛੋਟੇ-ਛੋਟੇ ਇਲੈਕਟ੍ਰੋਡ ਜੋੜੇ ਜਾਂਦੇ ਹਨ, ਅਤੇ ਉਹਨਾਂ ਵਿੱਚੋਂ ਘੱਟ ਵੋਲਟੇਜ ਵਾਲਾ ਬਿਜਲੀ ਦਾ ਕਰੰਟ ਲੰਘਾਇਆ ਜਾਂਦਾ ਹੈ। ਇਹ ਚਮੜੀ ਦੇ ਹੇਠਾਂ ਨਸਾਂ ਨੂੰ ਉਤੇਜਤ ਕਰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਸ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਪਹੁੰਚਦਾ ਹੈ ਅਤੇ ਉਹਨਾਂ ਦਾ ਦਰਦ ਘੱਟ ਜਾਂਦਾ ਹੈ।

ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ

ਕਈ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਕੁਝ ਖਾਸ ਤਰ੍ਹਾਂ ਦੇ ਭੋਜਨਾਂ ਨਾਲ ਉਹਨਾਂ ਦਾ ਪੁਰਾਣਾ ਦਰਦ ਵਿਗੜ ਜਾਂਦਾ ਹੈ। ਇਸ ਬਾਰੇ ਗੌਰ ਕਰੋ ਕਿ ਕੀ ਕੁਝ ਚੀਜ਼ਾਂ ਖਾਣ ਤੋਂ ਬਾਅਦ ਤੁਹਾਡਾ ਦਰਦ ਵਿਗੜ ਤਾਂ ਨਹੀਂ ਜਾਂਦਾ ਹੈ – “ਟ੍ਰਿਗਰ ਕਰਨ ਵਾਲੇ” ਆਮ ਭੋਜਨ ਟਮਾਟਰ, ਲਾਲ ਮੀਟ, ਅਤੇ ਰੈੱਡ ਵਾਈਨ ਹੁੰਦੇ ਹਨ – ਜਿੱਥੇ ਵੀ ਸੰਭਵ ਹੋਵੇ ਉਹਨਾਂ ਨੂੰ ਆਪਣੀ ਖੁਰਾਕ ਤੋਂ ਕੱਢਣ ਦੀ ਕੋਸ਼ਿਸ਼ ਕਰੋ। ਆਮ ਤੌਰ ‘ਤੇ ਇੱਕ ਸੰਤੁਲਤ ਖੁਰਾਕ ਵੀ ਪੁਰਾਣੇ ਦਰਦ ਵਿੱਚ ਮਦਦ ਕਰ ਸਕਦੀ ਹੈ। ਵਧੇਰੇ ਜਾਣਕਾਰੀ ਲਈ, ਸਿਹਤਮੰਦ ਭੋਜਨ (Healthy Eating)ਬਾਰੇ ਸਾਡਾ ਇੱਕ ਕਿਤਾਬਚਾ ਹੈ।

ਪੁਰਾਣੇ ਦਰਦ ਵਿੱਚ ਕਸਰਤ ਵੀ ਇੱਕ ਵੱਡਾ ਸਾਧਨ ਹੋ ਸਕਦੀ ਹੈ। ਇਹ “ਹੋਰ ਜ਼ਿਆਦਾ ਕਸਰਤ” ਕਰਨ ਜਿੰਨਾ ਸੌਖਾ ਨਹੀਂ ਹੈ – ਬਦਕਿਸਮਤੀ ਨਾਲ, ਤੁਹਾਨੂੰ ਸ਼ਾਇਦ ਇਹ ਅਹਿਸਾਸ ਹੋਵੇ ਕਿ ਕੁਝ ਕਸਰਤਾਂ, ਖਾਸ ਤੌਰ ‘ਤੇ ਵਧੇਰੇ ਜ਼ੋਰ ਵਾਲੀਆਂ ਅਤੇ ਉਹ ਕਸਰਤਾਂ ਜਿਹਨਾਂ ਵਿੱਚ ਭਾਰ ਚੁੱਕਣਾ ਸ਼ਾਮਲ ਹੁੰਦਾ ਹੈ, ਤੁਹਾਡੇ ਦਰਦ ਨੂੰ ਬਦਤਰ ਬਣਾ ਸਕਦੀਆਂ ਹਨ। ਇਸ ਦੇ ਨਾਲ ਹੀ, ਕਸਰਤ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀ ਹੈ, ਤੁਹਾਡੇ ਨਰਵਸ ਸਿਸਟਮ ਨੂੰ ਸਹਿਯੋਗ ਦੇ ਸਕਦੀ ਹੈ, ਅਤੇ ਤੁਹਾਡੀ ਸਮੁੱਚੀ ਸਿਹਤ ਨੂੰ ਇਸ ਤਰ੍ਹਾਂ ਨਾਲ ਸੁਧਾਰ ਸਕਦੀ ਹੈ ਜਿਸ ਨਾਲ ਦਰਦ ਘੱਟ ਹੁੰਦਾ ਹੈ। ਜੇ ਤੁਸੀਂ ਪੁਰਾਣੇ ਦਰਦ ਨਾਲ ਸੁਰੱਖਿਅਤ ਰੂਪ ਵਿੱਚ ਕਸਰਤ ਕਰਨ ਦੇ ਤਰੀਕੇ ਲੱਭਣ ਲਈ ਜੱਦੋਜਹਿਦ ਕਰ ਰਹੇ ਹੋ, ਤਾਂ ਕਿਸੇ ਫ਼ਿਜ਼ੀਓਥੈਰੇਪਿਸਟ ਜਾਂ ਆਕਿਊਪੇਸ਼ਨਲ ਥੈਰੇਪਿਸਟ ਨਾਲ ਗੱਲ ਕਰਕੇ ਮਦਦ ਮਿਲ ਸਕਦੀ ਹੈ। ਬੈਠ ਕੇ ਕਰਨ ਵਾਲੀਆਂ ਕਸਰਤਾਂ, ਹਲਕੇ ਅਤੇ ਅਰਾਮਦੇਹ ਸਟ੍ਰੈੱਚ, ਅਤੇ ਘੱਟ ਜ਼ੋਰ ਵਾਲੀਆਂ ਕਸਰਤ ਜਿਵੇਂ ਕਿ ਸੈਰ ਜਾਂ ਯੋਗਾ, ਇਹ ਸਭ ਦਰਦ ਨੂੰ ਬਦਤਰ ਬਣਾਏ ਬਗੈਰ ਤੁਹਾਡੀ ਤਾਕਤ ਨੂੰ ਵਧਾਉਣ ਦੇ ਸ਼ਾਨਦਾਰ ਤਰੀਕੇ ਹੋ ਸਕਦੇ ਹਨ।

ਜੇ ਤੁਹਾਨੂੰ ਲੰਬਾ ਕੋਵਿਡ ਹੈ ਜਾਂ ਵਾਇਰਲ ਤੋਂ ਬਾਅਦ ਦੀ ਕੋਈ ਹੋਰ ਥਕੇਵੇਂ ਵਾਲੀ ਸਥਿਤੀ ਹੈ, ਤਾਂ ਕਸਰਤ ਨਾਲ ਤੁਹਾਡੀ ਥਕਾਵਟ ਹੋਰ ਵਿਗੜ ਸਕਦੀ ਹੈ। ਜੇ ਕਸਰਤ ਜਾਂ ਤਾਂ ਤੁਹਾਡੇ ਥਕੇਵੇਂ ਜਾਂ ਤੁਹਾਡੇ ਦਰਦ ਨੂੰ ਖਾਸ ਕਰਕੇ ਬਦਤਰ ਬਣਾ ਦਿੰਦੀ ਹੈ, ਤਾਂ ਤੁਹਾਨੂੰ ਹਮੇਸ਼ਾ ਆਪਣੇ ਕੋਲ ਕਸਰਤ ਬੰਦ ਕਰਨ ਦੀ ਗੁੰਜਾਇਸ਼ ਰੱਖਣੀ ਚਾਹੀਦੀ ਹੈ।

ਕੰਪਲੀਮੈਂਟਰੀ (ਪੂਰਕ) ਇਲਾਜ

ਇੱਥੇ ਪੂਰਕ, ਗੈਰ-ਮੈਡੀਕਲ ਥੈਰੇਪੀਆਂ ਦੀ ਇੱਕ ਸ਼੍ਰੇਣੀ ਹੈ ਜੋ ਕੁਝ ਲੋਕਾਂ ਨੂੰ ਲੰਬੇ ਸਮੇਂ ਦੇ ਦਰਦ ਲਈ ਮਦਦਗਾਰ ਲੱਗਦੀਆਂ ਹਨ। ਤੁਹਾਨੂੰ ਹਮੇਸ਼ਾ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਤੁਸੀਂ ਇਹਨਾਂ ਥੈਰੇਪੀਆਂ ਲਈ ਜਿਸ ਵੀ ਵਿਅਕਤੀ ਕੋਲ ਜਾਓ ਉਸ ਨੇ ਸਹੀ ਢੰਗ ਨਾਲ ਟ੍ਰੇਨਿੰਗ ਲਈ ਹੋਵੇ, ਅਤੇ ਇਹ ਕਿ ਤੁਹਾਨੂੰ ਪਤਾ ਹੋਵੇ ਕਿ ਜੇ ਉਹਨਾਂ ਦੇ ਕੰਮ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਕਿਸ ਨਾਲ ਸੰਪਰਕ ਕਰਨਾ ਹੈ।
ਕੁਝ ਕੰਪਲੀਮੈਂਟਰੀ ਥੈਰੇਪੀਆਂ ਜਿਹਨਾਂ ਦੇ ਪ੍ਰਮਾਣ ਸੀਮਤ ਹਨ, ਅਤੇ ਸਹਾਇਕ ਹੋ ਸਕਦੀਆਂ ਹਨ:

  • ਐਕਿਊਪੰਕਚਰ ਅਤੇ ਐਕਿਊਪ੍ਰੈਸ਼ਰ– ਇਹਨਾਂ ਪਰੰਪਰਾਗਤ ਪ੍ਰੈਕਟਿਸਾਂ ਦਾ ਉਦੇਸ਼ ਸਰੀਰ ਵਿੱਚ ਊਰਜਾ ਨੂੰ ਮੁੜ ਨਿਰਦੇਸ਼ਤ ਕਰਨਾ ਹੁੰਦਾ ਹੈ। ਇਸ ਬਾਰੇ ਚੰਗੀ ਤਰ੍ਹਾਂ ਸਮਝ ਨਹੀਂ ਆਈ ਹੈ ਕਿ ਇਹ ਕਿਵੇਂ ਕੰਮ ਕਰਦੀਆਂ ਹਨ, ਪਰ ਵਿਗਿਆਨਕ ਸਬੂਤ ਸੁਝਾਉਂਦੇ ਹਨ ਕਿ ਸਹੀ ਢੰਗ ਨਾਲ ਲਾਗੂ ਕੀਤੇ ਜਾਣ ‘ਤੇ ਇਹ ਦਰਦ ਅਤੇ ਮਾਸਪੇਸ਼ੀ ਦੇ ਕੜਵੱਲ ਵਿੱਚ ਮਦਦ ਕਰ ਸਕਦੀਆਂ ਹਨ।
  • ਅਰੋਮਾਥੈਰੇਪੀ – ਖੁਸ਼ਬੂਦਾਰ ਤੇਲ ਦੀ ਵਰਤੋਂ ਸਰੀਰ ਨੂੰ ਅਰਾਮ ਦੇਣ ਵਿੱਚ ਮਦਦ ਕਰ ਸਕਦੀ ਹੈ ਅਤੇ ਤੁਹਾਡੇ ਦਿਮਾਗ ਦੁਆਰਾ ਜਾਣਕਾਰੀ ਨੂੰ ਪ੍ਰਕਿਰਿਆ ਵਿੱਚ ਪਾਉਣ ਦੇ ਤਰੀਕੇ ਨੂੰ ਪ੍ਰਭਾਵਤ ਕਰ ਸਕਦੀ ਹੈ। ਅਰੋਮਾਥੈਰੇਪੀ ਲਈ ਸਬੂਤ ਬਹੁਤ ਮਿਲੇ-ਜੁਲੇ ਜਿਹੇ ਹਨ, ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਅਰੋਮਾਥੈਰੇਪੀ ਅਤੇ ਮਸਾਜ ਥੈਰੇਪੀ ਦੋਵੇਂ ਇਕੱਠੇ ਉਹਨਾਂ ਨੂੰ ਅਰਾਮ ਪਹੁੰਚਾਉਣ ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
  • ਆਕਸੀਜਨ ਥੈਰੇਪੀ – ਗਾੜ੍ਹੀ ਆਕਸੀਜਨ ਵਿੱਚ ਸਾਹ ਲੈਣ ਨਾਲ, ਖਾਸ ਤੌਰ ‘ਤੇ ਹਾਈਪਰਬੇਰਿਕ (ਉੱਚ-ਦਬਾਅ ਵਾਲੀਆਂ) ਸਥਿਤੀਆਂ ਵਿੱਚ, ਥੋੜ੍ਹੇ ਸਮੇਂ ਲਈ ਤੁਹਾਡੇ ਸਰੀਰ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ। ਕੁਝ ਲੋਕਾਂ ਵਿੱਚ, ਇਸ ਨਾਲ ਦਰਦ ਵਿੱਚ ਮਦਦ ਮਿਲਦੀ ਹੈ।
  • ਮਸਾਜ ਥੈਰੇਪੀ – ਮਸਾਜ, ਖਾਸ ਤੌਰ ‘ਤੇ ਚਿਹਰੇ ਦੀ ਮਸਾਜ ਅਤੇ ਮਾਇਓਫ਼ੇਸ਼ਿਅਲ ਰਿਲੀਜ਼, ਮਾਸਪੇਸ਼ੀਆਂ ਦੇ ਤਣਾਅ ਜਿਸ ਕਰਕੇ ਦਰਦ ਹੋ ਸਕਦਾ ਹੈ, ਨੂੰ ਅਰਾਮ ਦੇਣ ਵਿੱਚ ਮਦਦ ਕਰ ਸਕਦੀ ਹੈ। ਇਸ ਨਾਲ ਫਸੀਆਂ ਹੋਈਆਂ ਨਸਾਂ ਵੀ ਢਿੱਲੀਆਂ ਪੈ ਸਕਦੀਆਂ ਹਨ ਜਿਹਨਾਂ ਕਰਕੇ ਦਰਦ ਹੋਰ ਵਿਗੜ ਸਕਦਾ ਹੈ। ਮਹੱਤਵਪੂਰਣ – ਮਸਾਜ ਥੈਰੇਪਿਸਟ ਤੁਹਾਨੂੰ ਆਪਣੇ ਕਪੜੇ ਉਤਾਰਨ ਲਈ ਕਹਿ ਸਕਦੇ ਹਨ ਤਾਂ ਜੋ ਉਹ ਤੁਹਾਡੀ ਚਮੜੀ ਨੂੰ ਸਿੱਧਾ ਛੂਹ ਸਕਣ। ਯਾਦ ਰੱਖੋ ਕਿ ਤੁਹਾਨੂੰ ਕੁਝ ਵੀ ਅਜਿਹਾ ਕਰਨ ਦੀ ਲੋੜ ਨਹੀਂ ਹੈ ਜਿਸ ਨਾਲ ਤੁਹਾਨੂੰ ਬੇਅਰਾਮੀ ਹੁੰਦੀ ਹੋਵੇ।
  • ਮੈਡੀਟੇਸ਼ਨ ਅਤੇ ਮਾਈਂਡਫ਼ੁਲਨੈਸ (ਕੇਂਦ੍ਰਿਤ ਜਾਗਰੂਕਤਾ) – ਆਪਣੇ ਆਪ ਨੂੰ ਸ਼ਾਂਤ ਕਰਨ ਅਤੇ ਆਪਣੇ ਦਰਦ ਨੂੰ ਪਛਾਣਨ ਤੇ ਸਮਝਣ ਲਈ ਤਕਨੀਕਾਂ ਵਰਤਣਾ ਉਸ ਦਰਦ ਨਾਲ ਨਜਿੱਠਣ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ।

This page was last updated on November 29, 2023 and is under regular review. If you feel anything is missing or incorrect, please contact [email protected] to provide feedback.

Share this page
  • Was this helpful ?
  • YesNo