CHSS Advice Line
No one should have to recover alone. We’re here to support you with our services, resources and health information.
Resources Hub
Download and order a range of resources to help you manage your condition.
Scotland’s Stories
Read the inspiring stories of the amazing people who are living life to the full with a long-term health condition.
Get free, confidential advice and support from our Advice Line practitioners. No question is too big or too small.
Advice Line
Every day people in Scotland are leaving hospital feeling scared and alone. But you can help us change this.
Fundraising Events
Join Scotland’s Fundraising Heroes by getting involved with one of our exciting events or challenges!
Visit our charity shops
Use our Store Finder to find your local shop or boutique and pop in to see us today.
You can make sure stroke survivors in Scotland like Tim get the support they need after returning home from hospital.
Donate
We are Scotland’s largest health charity working to help people with chest, heart and stroke conditions live life to the full.
Social Media – @chsscotland
Incredible impact
Find out about the incredible impact your support is having and the amazing things you’re helping to achieve.
Search our current job opportunities to find a new role that’s rewarding, exciting and allows you to make a real difference every day.
Work With Us
ਬਹੁਤ ਸਾਰੀਆਂ ਸਥਿਤੀਆਂ ਤੁਹਾਡੇ ਬਲੈਡਰ (ਮਸਾਨੇ) ਅਤੇ ਅੰਤੜੀਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਉਦਾਹਰਣ ਲਈ:
ਇਸ ਨਾਲ ਅਸੰਜਮ ਪੈਦਾ ਹੋ ਸਕਦਾ ਹੈ (ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਕੰਟ੍ਰੋਲ ਕਰਨ ਵਿੱਚ ਅਸਮਰੱਥਤਾ), ਜਾਂ ਇਸ ਨਾਲ ਦਸਤ (ਢਿੱਲੀ, ਪਤਲੀ ਟੱਟੀ) ਜਾਂ ਕਬਜ਼ (ਮਲ ਤਿਆਗ ਕਰਨ ਵਿੱਚ ਮੁਸ਼ਕਲ) ਵਰਗੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਬਲੈਡਰ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨਾ ਮੁਸ਼ਕਲ, ਅਤੇ ਸ਼ਾਇਦ ਸ਼ਰਮਨਾਕ ਹੋ ਸਕਦਾ ਹੈ, ਪਰ ਜੇ ਤੁਹਾਨੂੰ ਟਾਇਲਟ ਜਾਣ ਸਬੰਧੀ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਕਿਸੇ ਡਾਕਟਰ ਜਾਂ ਹੋਰ ਸਿਹਤ ਪੇਸ਼ੇਵਰ ਨੂੰ ਦੱਸਣ ਤੋਂ ਡਰਨਾ ਨਹੀਂ ਚਾਹੀਦਾ। ਇਹ ਸਮੱਸਿਆਵਾਂ ਤੁਹਾਡੀ ਤੰਦਰੁਸਤੀ ‘ਤੇ ਵੱਡਾ ਪ੍ਰਭਾਵ ਪਾ ਸਕਦੀਆਂ ਹਨ, ਅਤੇ ਜੇ ਤੁਸੀਂ ਇਹਨਾਂ ਬਾਰੇ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰਦੇ ਹੋ ਤਾਂ ਇਹਨਾਂ ਦਾ ਅਕਸਰ ਇਲਾਜ ਕੀਤਾ ਜਾ ਸਕਦਾ ਹੈ ਜਾਂ ਇਹਨਾਂ ਨਾਲ ਨਜਿੱਠਿਆ ਜਾ ਸਕਦਾ ਹੈ।
ਪਿਸ਼ਾਬ ਵਿੱਚ ਅਸੰਜਮ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਪਿਸ਼ਾਬ ਕਰਨ ਵੇਲੇ ਕੰਟਰੋਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਤੁਹਾਨੂੰ ਵਧੇਰੇ ਵਾਰ ਪਿਸ਼ਾਬ ਕਰਨ ਦੀ ਲੋੜ ਪੈਂਦੀ ਹੈ, ਜਾਂ ਜਦੋਂ ਤੁਸੀਂ ਹੱਸਦੇ, ਖੰਘਦੇ ਜਾਂ ਜ਼ੋਰ ਲਾਉਂਦੇ ਹੋ ਤਾਂ ਪਿਸ਼ਾਬ ਨਿਕਲ ਜਾਂਦਾ ਹੈ। ਕੁਝ ਮਾਮਲਿਆਂ ਵਿੱਚ, ਜਦੋਂ ਤੁਸੀਂ ਪਿਸ਼ਾਬ ਕਰਦੇ ਹੋ ਤਾਂ ਸ਼ਾਇਦ ਤੁਸੀਂ ਬਿਲਕੁਲ ਵੀ ਕੰਟਰੋਲ ਨਾ ਕਰ ਸਕਦੇ ਹੋਵੋ।
ਕਈ ਤਰ੍ਹਾਂ ਦੇ ਪੈਡ, ਅੰਡਰਵੀਅਰ ਇਨਸਰਟ, ਅਤੇ ਖਾਸ ਤੌਰ ‘ਤੇ ਡਿਜ਼ਾਈਨ ਕੀਤੇ ਅੰਡਰਵੀਅਰ ਹੁੰਦੇ ਹਨ ਜੋ ਤੁਹਾਡੇ ਪਿਸ਼ਾਬ ਕਰਦੇ ਸਮੇਂ ਕੰਟ੍ਰੋਲ ਨਾ ਕਰ ਸਕਣ ਦੀ ਸਥਿਤੀ ਵਿੱਚ ਨਿਕਲ ਗਏ ਪਿਸ਼ਾਬ ਨੂੰ ਸੋਖ ਸਕਦੇ ਹਨ। ਹਾਲ ਹੀ ਦੇ ਸਾਲਾਂ ਵਿੱਚ ਇਹਨਾਂ ਵਿੱਚ ਵੱਡੀ ਤਬਦੀਲੀ ਆ ਗਈ ਹੈ – ਅਸੰਜਮ ਲਈ ਅਸਾਨੀ ਨਾਲ ਉਪਲਬਧ ਬਹੁਤ ਸਾਰੇ ਪੈਡ ਪਤਲੇ, ਰੁਕਾਵਟ ਨਾ ਪਾਉਣ ਵਾਲੇ, ਅਤੇ ਅਰਾਮਦੇਹ ਹੁੰਦੇ ਹਨ, ਅਤੇ ਤੁਸੀਂ ਅਸੰਜਮ ਵਾਲਾ ਅੰਡਰਵੀਅਰ ਵੀ ਖਰੀਦ ਸਕਦੇ ਹੋ ਜੋ ਕਿ ਆਮ ਅੰਡਰਵੀਅਰ ਵਰਗਾ ਹੀ ਦਿਖਾਈ ਦਿੰਦਾ ਹੈ। ਜ਼ਿਆਦਾਤਰ ਫ਼ਾਰਮੇਸੀਆਂ ਔਰਤਾਂ ਦੇ ਹਾਈਜੀਨ ਉਤਪਾਦਾਂ ਦੇ ਨਾਲ ਜਾਂ ਨੇੜੇ ਹੀ ਪਿਸ਼ਾਬ ਵਿੱਚ ਅਸੰਜਮ ਵਾਲੇ ਪੈਡਾਂ ਦਾ ਸਟਾਕ ਰੱਖਦੀਆਂ ਹਨ।
ਤੁਹਾਨੂੰ ਸ਼ਾਇਦ ਅਜਿਹੀਆਂ ਕਸਰਤਾਂ ਕਰਨ ਦੀ ਵੀ ਸਲਾਹ ਦਿੱਤੀ ਜਾਵੇ ਜੋ ਤੁਹਾਡੇ ਬਲੈਡਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀਆਂ ਹਨ, ਜਾਂ ਪੇਡੂ (ਪੈਲਵਿਕ) ਦੇ ਅਧਾਰ ਨੂੰ ਮਜ਼ਬੂਤ ਬਣਾ ਸਕਦੀਆਂ ਹਨ – ਉਹ ਮਾਸਪੇਸ਼ੀਆਂ ਜਿਹਨਾਂ ਨਾਲ ਤੁਹਾਡੇ ਮੂਤਰ ਮਾਰਗ, ਗੁਦਾ, ਅਤੇ ਜਣਨ ਅੰਗ ਘਿਰੇ ਹੁੰਦੇ ਹਨ।
ਜੇ ਤੁਹਾਨੂੰ ਆਮ ਨਾਲੋਂ ਜ਼ਿਆਦਾ ਵਾਰ ਪਿਸ਼ਾਬ ਕਰਨ ਦੀ ਲੋੜ ਹੁੰਦੀ ਹੈ, ਪਰ ਤੁਸੀਂ ਇਸ ਨੂੰ ਘੱਟ ਤੋਂ ਘੱਟ ਥੋੜ੍ਹੇ ਸਮੇਂ ਲਈ ਰੋਕ ਸਕਦੇ ਹੋ, ਤਾਂ ਆਪਣੇ ਤਰਲ ਪਦਾਰਥਾਂ ਦੇ ਸੇਵਨ ਨੂੰ ਘਟਾਉਣ ਅਤੇ ਇਹ ਯਕੀਨੀ ਬਣਾਉਣ ਨਾਲ ਮਦਦ ਮਿਲ ਸਕਦੀ ਹੈ ਕਿ ਜਦੋਂ ਵੀ ਸੰਭਵ ਹੋਵੇ ਤੁਸੀਂ ਟਾਇਲਟ ਦੇ ਨੇੜੇ ਹੋਵੋ। ਤੁਹਾਨੂੰ ਚਾਹ ਅਤੇ ਕੌਫ਼ੀ ਜੋ ਕਿ ਡਾਇਯੂਰੈਟਿਕ ਹੁੰਦੇ ਹਨ (ਭਾਵ ਇਹਨਾਂ ਨਾਲ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ) ਤੋਂ ਪਰਹੇਜ਼ ਕਰਨ, ਅਤੇ ਅਲਕੋਹਲ ਦੀ ਖਪਤ ਨੂੰ ਘਟਾਉਣ ਨਾਲ ਸ਼ਾਇਦ ਮਦਦ ਮਿਲੇ।
ਮਲ ਤਿਆਗ ਵਿੱਚ ਅਸੰਜਮ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਮਲ ਤਿਆਗ ਕਰਦੇ ਸਮੇਂ ਕੰਟ੍ਰੋਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਆਮ ਤੌਰ ‘ਤੇ ਇਸ ਲਈ ਕਿਉਂਕਿ ਸਫ਼ਿੰਕਟਰਾਂ ਦੀਆਂ ਮਾਸਪੇਸ਼ੀਆਂ ਜਾਂ ਨਸਾਂ ਵਿੱਚ ਕੋਈ ਸਮੱਸਿਆ ਹੁੰਦੀ ਹੈ।
ਸਫ਼ਿੰਕਟਰ (ਇਹ ਦੋ ਹੁੰਦੇ ਹਨ – ਅੰਦਰਲਾ ਅਤੇ ਬਾਹਰਲਾ) ਗੁਦਾ ਦੇ ਆਲੇ-ਦੁਆਲੇ ਮਾਸਪੇਸ਼ੀਆਂ ਦੇ ਚੱਕਰ ਹੁੰਦੇ ਹਨ ਜੋ ਮਲ ਨੂੰ ਸਰੀਰ ਦੇ ਅੰਦਰ ਰੋਕ ਕੇ ਰੱਖਣ, ਜਾਂ ਇਸ ਨੂੰ ਬਾਹਰ ਧੱਕਣ ਲਈ ਕੱਸਦੇ ਅਤੇ ਢਿੱਲੇ ਹੁੰਦੇ ਹਨ। ਮਾਸਪੇਸ਼ੀਆਂ ਜਾਂ ਉਹਨਾਂ ਨੂੰ ਕੰਟ੍ਰੋਲ ਕਰਨ ਵਾਲੀਆਂ ਨਸਾਂ ਨੂੰ ਨੁਕਸਾਨ ਹੋਣ ਤੋਂ ਬਾਅਦ, ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਸਫ਼ਿੰਕਟਰ ਹੁਣ ਇਸ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰਦੇ ਹਨ। ਇਸ ਨਾਲ ਬਗੈਰ ਕੰਟ੍ਰੋਲ ਦੇ ਗੈਸ (ਪੱਦ ਮਾਰਨਾ) ਬਾਹਰ ਨਿਕਲ ਜਾਂਦੀ ਹੈ, ਜਾਂ ਗੁਦਾ ਤੋਂ ਤਰਲ ਜਾਂ ਠੋਸ ਮਲ ਲੀਕ ਹੋ ਸਕਦਾ ਹੈ।
ਤੁਸੀਂ ਮਲ ਤਿਆਗ ਵਿੱਚ ਅਸੰਜਮ ਲਈ ਖਾਸ ਤੌਰ ‘ਤੇ ਤਿਆਰ ਕੀਤੇ ਗਏ ਅਸੰਜਮ ਪੈਡ ਖਰੀਦ ਸਕਦੇ ਹੋ, ਜਿਹਨਾਂ ਨੂੰ ਮੁਸ਼ਕ ਦੇ ਅਸਰ ਨੂੰ ਘਟਾਉਣ ਲਈ ਖੁਸ਼ਬੂਦਾਰ ਬਣਾਇਆ ਹੋ ਸਕਦਾ ਹੈ ਜਾਂ ਜਿਹਨਾਂ ਉੱਪਰ ਕੋਈ ਹੋਰ ਉਪਚਾਰ ਕੀਤਾ ਹੋ ਸਕਦਾ ਹੈ। ਇਹ ਤੁਹਾਡੇ ਅੰਡਰਵੀਅਰ ਵਿੱਚ ਪਾਏ ਜਾਂਦੇ ਹਨ ਅਤੇ ਛੋਟੀ-ਮੋਟੀ ਲੀਕੇਜ ਨੂੰ ਸੋਖ ਲੈਂਦੇ ਹਨ।
ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਖੁਰਾਕ ਤੁਹਾਡੇ ਅਸੰਜਮ ਨੂੰ ਪ੍ਰਭਾਵਤ ਕਰਦੀ ਹੈ। ਬਹੁਤ ਜ਼ਿਆਦਾ ਫ਼ਾਈਬਰ, ਕੈਫ਼ੀਨ, ਅਲਕੋਹਲ, ਜਾਂ ਨਕਲੀ ਮਿੱਠੇ ਤੁਹਾਡੀ ਟੱਟੀ ਨੂੰ ਢਿੱਲਾ ਕਰ ਸਕਦੇ ਹਨ, ਜਿਸ ਨਾਲ ਲੀਕ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ।
ਅਜਿਹੀਆਂ ਕਸਰਤਾਂ ਹਨ ਜੋ ਸਫ਼ਿੰਕਟਰਾਂ ਦੀਆਂ ਮਾਸਪੇਸ਼ੀਆਂ ਅਤੇ ਆਲੇ-ਦੁਆਲੇ ਦੀਆਂ ਪੇਡੂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀਆਂ ਹਨ। ਇਸ ਨਾਲ ਅਸੰਜਮ ਨੂੰ ਬਹੁਤ ਅਸਰਦਾਰ ਢੰਗ ਨਾਲ ਘਟਾਇਆ ਜਾ ਸਕਦਾ ਹੈ।
ਜਿਵੇਂ ਕਿ ਪਿਸ਼ਾਬ ਦੇ ਅਸੰਜਮ ਵਿੱਚ ਹੁੰਦਾ ਹੈ, ਸਿਰਫ਼ ਇਹ ਪੱਕਾ ਕਰਨ ਨਾਲ ਜੀਵਨ ਕਿਤੇ ਵਧੇਰੇ ਸੁਖਾਲਾ ਬਣ ਸਕਦਾ ਹੈ ਕਿ ਤੁਸੀਂ ਟਾਇਲਟ ਤਕ ਛੇਤੀ ਪਹੁੰਚ ਸਕਦੇ ਹੋਵੋ।
ਕਬਜ਼ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਮਲ ਤਿਆਗ ਕਰਨ ਲਈ ਜ਼ੋਰ ਲਾਉਣਾ ਪੈਂਦਾ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਤੁਹਾਡਾ ਮਲ ਬਹੁਤ ਸਖਤ ਹੁੰਦਾ ਹੈ ਅਤੇ ਇਸ ਵਿੱਚ ਬਥੇਰਾ ਤਰਲ ਨਹੀਂ ਹੁੰਦਾ, ਪਰ ਇਹ ਅਕਸਰ ਤਾਂ ਹੁੰਦਾ ਹੈ ਕਿਉਂਕਿ ਤੁਹਾਡੀ ਅੰਤੜੀ ਉਸ ਤਰੀਕੇ ਨਾਲ ਨਹੀਂ ਚਲਦੀ ਹੈ ਜਿਸ ਤਰ੍ਹਾਂ ਚੱਲਣਾ ਚਾਹੀਦਾ ਹੈ। ਸਟ੍ਰੋਕ ਤੋਂ ਬਾਅਦ ਇਹ ਆਮ ਹੁੰਦਾ ਹੈ, ਅਤੇ ਕੁਝ ਲੋਕਾਂ ਵਿੱਚ ਲੰਬੇ ਕੋਵਿਡ ਦੇ ਨਾਲ ਵੀ ਜੁੜਿਆ ਹੁੰਦਾ ਹੈ।
ਕਬਜ਼ ਬਹੁਤ ਦਰਦਨਾਕ ਹੋ ਸਕਦੀ ਹੈ, ਕਿਉਂਕਿ ਅੰਤੜੀ ਵਿੱਚ ਦਬਾਅ ਬਣ ਜਾਂਦਾ ਹੈ। ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਕਬਜ਼ ਕਰਕੇ ਜ਼ੋਰ ਸਬੰਧੀ ਸਮੱਸਿਆਵਾਂ ਬਣ ਸਕਦੀਆਂ ਹਨ, ਜਿਸ ਨਾਲ ਤੁਹਾਡੇ ਦਿਲ ‘ਤੇ ਦਬਾਅ ਪੈਂਦਾ ਹੈ ਅਤੇ ਤੁਹਾਡੇ ਮਲ ਦੁਆਰ ਅਤੇ ਗੁਦਾ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹਾਲਾਂਕਿ, ਕਬਜ਼ ਲਈ ਬਹੁਤ ਸਾਰੇ ਅਸਰਦਾਰ ਇਲਾਜ ਹਨ।
ਬਲੈਡਰ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਦੇ ਤੁਹਾਡੇ ਸਰੀਰ ਦੇ ਬਾਕੀ ਸਾਰੇ ਹਿੱਸਿਆਂ ‘ਤੇ ਅਸਿੱਧੇ ਅਸਰ ਪੈ ਸਕਦੇ ਹਨ। ਜੇ ਤੁਹਾਨੂੰ ਹੇਠ ਲਿਖਿਆਂ ਵਿੱਚੋਂ ਕੋਈ ਵੀ ਦਿਖਾਈ ਦਿੰਦਾ ਹੈ, ਤਾਂ ਕਿਸੇ ਡਾਕਟਰ ਜਾਂ ਸਿਹਤ ਪੇਸ਼ੇਵਰ ਨਾਲ ਗੱਲ ਕਰੋ:
This page was last updated on November 29, 2023 and is under regular review. If you feel anything is missing or incorrect, please contact [email protected] to provide feedback.