CHSS Advice Line
No one should have to recover alone. We’re here to support you with our services, resources and health information.
Resources Hub
Download and order a range of resources to help you manage your condition.
Scotland’s Stories
Read the inspiring stories of the amazing people who are living life to the full with a long-term health condition.
Get free, confidential advice and support from our Advice Line practitioners. No question is too big or too small.
Advice Line
Every day people in Scotland are leaving hospital feeling scared and alone. But you can help us change this.
Fundraising Events
Join Scotland’s Fundraising Heroes by getting involved with one of our exciting events or challenges!
Visit our charity shops
Use our Store Finder to find your local shop or boutique and pop in to see us today.
You can make sure stroke survivors in Scotland like Tim get the support they need after returning home from hospital.
Donate
We are Scotland’s largest health charity working to help people with chest, heart and stroke conditions live life to the full.
Social Media – @chsscotland
Incredible impact
Find out about the incredible impact your support is having and the amazing things you’re helping to achieve.
Search our current job opportunities to find a new role that’s rewarding, exciting and allows you to make a real difference every day.
Work With Us
ਹੋਰਨਾਂ ਸਥਿਤੀਆਂ ਕਰਕੇ ਵੀ ਤੁਹਾਡੇ ਸੰਤੁਲਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ – ਉਦਾਹਰਣ ਲਈ, ਬਲੱਡ ਪ੍ਰੈਸ਼ਰ ਜਾਂ ਬਲੱਡ ਸ਼ੂਗਰ ਦਾ ਘੱਟ ਹੋਣਾ, ਤੁਹਾਡੇ ਕੰਨਾਂ ਵਿੱਚ ਸਮੱਸਿਆਵਾਂ, ਜਾਂ ਤੁਹਾਡੇ ਨਰਵਸ ਸਿਸਟਮ ਵਿੱਚ ਸਮੱਸਿਆਵਾਂ।
ਤੁਹਾਡਾ ਸੰਤੁਲਨ ਇਹਨਾਂ ਕਰਕੇ ਪ੍ਰਭਾਵਤ ਹੋ ਸਕਦਾ ਹੈ:
ਨਤੀਜੇ ਵਜੋਂ ਇਹ ਸਮੱਸਿਆਵਾਂ ਹੋ ਸਕਦੀਆਂ ਹਨ:
ਸੰਤੁਲਨ ਸਬੰਧੀ ਸਮੱਸਿਆਵਾਂ ਨੂੰ ਅਕਸਰ ਬੈਠ ਜਾਂ ਲੇਟ ਕੇ ਸੁਧਾਰਿਆ ਜਾ ਸਕਦਾ ਹੈ। ਜਿਉਂ-ਜਿਉਂ ਤੁਹਾਡਾ ਸਰੀਰ ਨਵੀਂ ਸਥਿਤੀ ਨਾਲ ਤਾਲਮੇਲ ਬਿਠਾਉਂਦਾ ਹੈ, ਇਹ ਸਮੱਸਿਆਵਾਂ ਸਮੇਂ ਦੇ ਨਾਲ ਬਿਹਤਰ ਵੀ ਹੋ ਸਕਦੀਆਂ ਹਨ।
ਖਰਾਬ ਸੰਤੁਲਨ ਤੁਰਨ, ਕਸਰਤ ਕਰਨ ਅਤੇ ਰੋਜ਼ਮਰ੍ਹਾ ਦੇ ਕੁਝ ਕੰਮਾਂ ਵਿੱਚ ਸਮੱਸਿਆਵਾਂ ਖੜ੍ਹੀਆਂ ਕਰ ਸਕਦਾ ਹੈ। ਹੋ ਸਕਦਾ ਹੈ ਕਿ ਇਸ ਨਾਲ ਤੁਹਾਡੇ ਡਿੱਗਣ ਅਤੇ ਖੁਦ ਨੂੰ ਸੱਟ ਲੱਗਣ ਦਾ ਖਤਰਾ ਵੱਧ ਜਾਵੇ। ਹਾਲਾਂਕਿ, ਤੁਸੀਂ ਅਜਿਹੀਆਂ ਕਸਰਤਾਂ ਅਤੇ ਹੁਨਰ ਸਿੱਖ ਸਕਦੇ ਹੋ ਜੋ ਤੁਹਾਡਾ ਸੰਤੁਲਨ ਬਣਾਈ ਰੱਖਣ ਅਤੇ ਡਿੱਗਣ ਦੇ ਜੋਖਮ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਤੁਸੀਂ ਸ਼ਾਇਦ ਸੰਤੁਲਨ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਨੂੰ ਘਟਾਉਣ ਵਾਸਤੇ ਗਤੀਵਿਧੀਆਂ ਕਰਨ ਦੇ ਤਰੀਕੇ ਵਿੱਚ ਫੇਰ-ਬਦਲ ਕਰ ਸਕਦੇ ਹੋ – ਉਦਾਹਰਣ ਲਈ, ਖੜ੍ਹ ਕੇ ਕਰਨ ਦੀ ਬਜਾਏ ਬੈਠਣ ਵਾਲੀਆਂ ਕਸਰਤਾਂ ਕਰਕੇ, ਜਾਂ ਗਤੀਵਿਧੀਆਂ ਕਰਨ ਸਮੇਂ ਸਹਾਇਤਾ ਪ੍ਰਾਪਤ ਕਰਕੇ।
ਪੋਸਚਰਲ ਟੈਕੀਕਾਰਡੀਆ ਸਿੰਡ੍ਰੋਮ (PoTS – Postural Tachycardia Syndrome) ਸੰਤੁਲਨ ਅਤੇ ਪੋਸਚਰ ਸਬੰਧੀ ਇੱਕ ਵਿਕਾਰ ਹੈ ਜੋ ਨਰਵਸ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ ਕਰਕੇ ਹੁੰਦਾ ਹੈ। PoTS ਵਿੱਚ, ਆਟੋਨੋਮਿਕ ਨਰਵਸ ਸਿਸਟਮ (ਤੁਹਾਡੇ ਨਰਵਸ ਸਿਸਟਮ ਦਾ ਉਹ ਹਿੱਸਾ ਜੋ ਅਚੇਤ ਹਰਕਤਾਂ ਅਤੇ ਤੁਹਾਡੇ ਸਰੀਰ ਦੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੁੰਦਾ ਹੈ) ਨੂੰ ਨੁਕਸਾਨ ਪਹੁੰਚਣ ਕਰਕੇ ਤੁਹਾਡੇ ਖੂਨ ਦੇ ਸੰਚਾਰ (ਸਰਕੁਲੇਸ਼ਨ) ਉੱਪਰ ਅਸਰ ਪੈਂਦਾ ਹੈ, ਮਤਲਬ ਇਹ ਕਿ ਜਦੋਂ ਤੁਸੀਂ ਅਚਾਨਕ ਖੜ੍ਹੇ ਹੁੰਦੇ ਹੋ ਜਾਂ ਆਪਣੀ ਸਥਿਤੀ ਬਦਲਦੇ ਹੋ ਤਾਂ ਖੂਨ ਸਰੀਰ ਦੇ ਹੇਠਲੇ ਅੱਧ ਵਿੱਚ ਇਕੱਠਾ ਹੋ ਜਾਂਦਾ ਹੈ।
ਮਤਲਬ ਇਹ ਕਿ ਸਿਰ ਅਤੇ ਛਾਤੀ ਵਿੱਚ ਖੂਨ ਨੂੰ ਵਾਪਸ ਧੱਕਣ ਲਈ ਦਿਲ ਨੂੰ ਹੋਰ ਤੇਜ਼ ਧੜਕਣਾ ਪੈਂਦਾ ਹੈ। ਹੋ ਸਕਦਾ ਹੈ ਕਿ ਇਸਦਾ ਮਤਲਬ ਇਹ ਵੀ ਹੋਵੇ ਕਿ, ਥੋੜ੍ਹੇ ਸਮੇਂ ਲਈ, ਤੁਹਾਡੇ ਦਿਮਾਗ ਨੂੰ ਖੂਨ ਦਾ ਲੋੜੀਂਦਾ ਵਹਾਅ ਪ੍ਰਾਪਤ ਕਰਨ ਲਈ ਜੱਦੋਜਹਿਦ ਕਰਨੀ ਪਵੇ।
PoTS ਦੇ ਲੱਛਣ ਉਦੋਂ ਦਿਖਾਈ ਦਿੰਦੇ ਹਨ ਜਦੋਂ ਤੁਸੀਂ ਅਚਾਨਕ ਝਟਕੇ ਨਾਲ ਖੜ੍ਹੇ ਹੁੰਦੇ ਜਾਂ ਬੈਠਦੇ ਹੋ, ਅਤੇ ਇਹਨਾਂ ਵਿੱਚ ਇਹ ਸ਼ਾਮਲ ਹੁੰਦੇ ਹਨ:
PoTS ਆਮ ਤੌਰ ‘ਤੇ ME/CFS, ਲੰਬੇ ਕੋਵਿਡ, ਲਿਉਪਸ, ਸਟ੍ਰੋਕ, ਜਾਂ ਦਿਮਾਗੀ ਸੱਟ ਵਰਗੀਆਂ ਨਿਊਰੋਲੌਜਿਕਲ (ਨਸਾਂ ਸਬੰਧੀ) ਅਤੇ ਇਮਿਊਨੋਲੌਜਿਕਲ (ਇਮਿਊਨ ਸਿਸਟਮ ਸਬੰਧੀ) ਸਮੱਸਿਆਵਾਂ ਦੇ ਕਾਰਨ ਹੁੰਦਾ ਹੈ। ਇਹ ਆਪਣੇ ਆਪ ਵੀ ਹੋ ਸਕਦਾ ਹੈ।
ਤੁਸੀਂ PoTS ਬਾਰੇ ਅਤੇ ਇਸ ਨਾਲ ਨਜਿੱਠਣ ਦੇ ਤਰੀਕੇ ਬਾਰੇ ਹੋਰ ਜਾਣਕਾਰੀ PoTS UK ਦੇ ਜ਼ਰੀਏ ਲੈ ਸਕਦੇ ਹੋ, ਜੋ ਕਿ PoTS ਪੀੜਤ ਲੋਕਾਂ ਨੂੰ ਮਦਦ ਅਤੇ ਸਹਿਯੋਗ ਪ੍ਰਦਾਨ ਕਰਨ ਵਾਲੀ ਇੱਕ ਚੈਰਿਟੀ ਹੈ।
ਜੇ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਹੈ, ਤਾਂ ਤੁਸੀਂ ਸ਼ਾਇਦ ਇਹਨਾਂ ਤਰੀਕਿਆਂ ਨਾਲ ਸੰਤੁਲਨ ਸਬੰਧੀ ਸਮੱਸਿਆਵਾਂ ਨੂੰ ਘਟਾ ਸਕਦੇ ਹੋ:
ਹਾਈ ਬਲੱਡ ਪ੍ਰੈਸ਼ਰ ਦਾ ਵੀ ਤੁਹਾਡੇ ਸੰਤੁਲਨ ‘ਤੇ ਅਸਰ ਪੈ ਸਕਦਾ ਹੈ। ਜੇ ਸਥਿਤੀ ਅਜਿਹੀ ਹੈ, ਤਾਂ ਹੋ ਸਕੇ ਤਾਂ ਆਪਣੇ ਨਮਕ ਦੇ ਸੇਵਨ ਨੂੰ ਘਟਾਉਣ ਦੀ ਕੋਸ਼ਿਸ਼ ਕਰੋ, ਨੇਮ ਨਾਲ ਕਸਰਤ ਕਰੋ, ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਤੁਹਾਨੂੰ ਜੋ ਵੀ ਦਵਾਈ ਲਿਖ ਕੇ ਦਿੱਤੀ ਗਈ ਹੈ ਉਹ ਲਓ (ਜਿਵੇਂ ਕਿ ਸਟੈਟਿਨਸ)।
ਸਟ੍ਰੋਕ ਜਾਂ ਹਾਰਟ ਫੇਲ੍ਹ ਵਰਗੀ ਕਿਸੇ ਬੁਨਿਆਦੀ ਸਥਿਤੀ ਕਰਕੇ ਹੋਈਆਂ ਸੰਤੁਲਨ ਦੀਆਂ ਸਮੱਸਿਆਵਾਂ ਅਕਸਰ ਉਸ ਸਥਿਤੀ ਦੇ ਇਲਾਜ ਕੀਤੇ ਜਾਣ ‘ਤੇ ਸੁਧਰ ਸਕਦੀਆਂ ਹਨ ਜਾਂ ਠੀਕ ਹੋਣ ਲੱਗਦੀਆਂ ਹਨ।
ਜੇ ਤੁਸੀਂ ਆਪਣੀਆਂ ਸੰਤੁਲਨ ਸਬੰਧੀ ਸਮੱਸਿਆਵਾਂ ਦਾ ਸਿੱਧਾ ਇਲਾਜ ਨਹੀਂ ਕਰ ਸਕਦੇ ਹੋ, ਤਾਂ ਵੀ ਅਜਿਹੇ ਕੁਝ ਤਰੀਕੇ ਹਨ ਜਿਹਨਾਂ ਨਾਲ ਤੁਸੀਂ ਡਿੱਗਣ ਅਤੇ ਚੱਕਰ ਆਉਣ ਦੀ ਸੰਭਾਵਨਾ ਨੂੰ ਘਟਾ ਸਕਦੇ ਹੋ:
ਜੇ ਤੁਹਾਨੂੰ ਸੰਤੁਲਨ ਸੰਬੰਧੀ ਗੰਭੀਰ ਸਮੱਸਿਆਵਾਂ ਹਨ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਸਿਹਤ ਪੇਸ਼ੇਵਰ ਨਾਲ ਇਸ ਬਾਰੇ ਗੱਲ ਕਰਨ ਦੀ ਲੋੜ ਪਵੇ ਕਿ ਕੀ ਤੁਹਾਡੇ ਲਈ ਗੱਡੀ ਚਲਾਉਣੀ ਜਾਂ ਹੋਰ ਭਾਰੀ ਮਸ਼ੀਨਰੀ ਚਲਾਉਣੀ ਸੁਰੱਖਿਅਤ ਹੈ ਜਾਂ ਨਹੀਂ।
ਸਰੀਰਕ ਸਹਾਇਤਾ ਦੇ ਕਈ ਤਰ੍ਹਾਂ ਦੇ ਸਾਧਨ ਹਨ ਜਿਹਨਾਂ ਨੂੰ ਤੁਸੀਂ ਸੰਤੁਲਨ ਦੀਆਂ ਸਮੱਸਿਆਵਾਂ ਹੋਣ ‘ਤੇ ਡਿੱਗਣ ਦੀ ਸੰਭਾਵਨਾ ਨੂੰ ਘਟਾਉਣ ਲਈ ਵਰਤ ਸਕਦੇ ਹੋ: ਹੈਂਡਰੇਲ, ਪੈਦਲ ਚੱਲਣ ਲਈ ਸੋਟੀਆਂ ਜਾਂ ਡੰਡੇ, ਤੁਰਨ ਲਈ ਫ਼੍ਰੇਮ, ਨਹਾਉਣ ਤੋਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਲਈ ਹੈਂਡਲ, ਜਾਂ ਸ਼ਾਵਰ ਦੀਆਂ ਸੀਟਾਂ ਤਾਂ ਜੋ ਤੁਹਾਨੂੰ ਖੜ੍ਹੇ ਨਾ ਹੋਣਾ ਪਵੇ।
ਫ਼ਰਨੀਚਰ ਦੀਆਂ ਵੀ ਅਜਿਹੀਆਂ ਕਿਸਮਾਂ ਹਨ ਜਿਹਨਾਂ ਨੂੰ ਤੁਸੀਂ ਚੁਣ ਸਕਦੇ ਹੋ, ਜਦਕਿ ਇਹ ਜ਼ਰੂਰੀ ਤੌਰ ‘ਤੇ “ਅਯੋਗਤਾ ਲਈ ਸਹਾਇਕ ਸਾਧਨ” ਨਹੀਂ ਹਨ, ਪਰ ਇਹ ਸੰਤੁਲਨ ਨੂੰ ਸੌਖਾ ਬਣਾ ਸਕਦੇ ਹਨ, ਖਾਸ ਕਰਕੇ ਉੱਠਦੇ ਸਮੇਂ। ਆਰਮਰੈਸਟ (ਬਾਂਹਵਾਂ) ਵਾਲੀਆਂ ਕੁਰਸੀਆਂ ਲੱਭੋ ਜਿਹਨਾਂ ਦੀ ਵਰਤੋਂ ਤੁਸੀਂ ਖੜ੍ਹੇ ਹੋਣ ਵੇਲੇ ਆਪਣੇ ਆਪ ਨੂੰ ਸਹਾਰਾ ਦੇਣ ਲਈ ਕਰ ਸਕਦੇ ਹੋ, ਅਤੇ ਜੇ ਲੋੜ ਹੋਵੇ ਤਾਂ ਅਜਿਹੇ ਡੈਸਕ ਜਾਂ ਮੇਜ਼ ਲੱਭੋ ਜਿਹਨਾਂ ਉੱਪਰ ਤੁਸੀਂ ਅਰਾਮ ਨਾਲ ਝੁਕ ਸਕਦੇ ਹੋ। ਤੁਸੀਂ ਆਪਣੇ ਸੰਤੁਲਨ ਦੀਆਂ ਸਮੱਸਿਆਵਾਂ ਲਈ ਦੋਸਤਾਂ ਅਤੇ ਪਰਿਵਾਰ ਤੋਂ ਸਹਿਯੋਗ ਲੈ ਸਕਦੇ ਹੋ, ਪਰ ਸਿਹਤ ਪੇਸ਼ੇਵਰਾਂ ਜ਼ਰੀਏ ਵੀ ਸਹਿਯੋਗ ਲੱਭ ਸਕਦੇ ਹੋ। ਆਪਣੇ ਸੰਤੁਲਨ ਦੀਆਂ ਸਮੱਸਿਆਵਾਂ ਦੇ ਕਾਰਨ ‘ਤੇ ਨਿਰਭਰ ਕਰਦਿਆਂ, ਤੁਹਾਨੂੰ ਆਕਿਉਪੇਸ਼ਨਲ ਥੈਰੇਪੀ ਜਾਂ ਫ਼ਿਜ਼ੀਓਥੈਰੇਪੀ ਰਾਹੀਂ ਵੀ ਸਹਾਇਤਾ ਮਿਲ ਸਕਦੀ ਹੈ।
This page was last updated on November 29, 2023 and is under regular review. If you feel anything is missing or incorrect, please contact [email protected] to provide feedback.