Skip to main content

ਸੰਵਾਦ ਸਬੰਧੀ ਮੁਸ਼ਕਲਾਂ

ਸੰਵਾਦ ਸਬੰਧੀ ਮੁਸ਼ਕਲਾਂ

ਸੰਵਾਦ ਸਬੰਧੀ ਮੁਸ਼ਕਲਾਂ ਅਕਸਰ ਕਿਸੇ ਸਟ੍ਰੋਕ ਕਾਰਨ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਸ਼ਾਮਲ ਹਨ:

  • ਗੂੰਗਾਪਣ (Aphasia) – ਦਿਮਾਗੀ ਨੁਕਸਾਨ ਦਾ ਇੱਕ ਰੂਪ ਜੋ ਸ਼ਬਦਾਂ ਨੂੰ ਸਮਝਣ ਜਾਂ ਬੋਲਣ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਕਰਦਾ ਹੈ
  • ਉਚਾਰਣ ਦੋਸ਼ (Dysarthria) – ਇੱਕ ਸਰੀਰਕ ਸਮੱਸਿਆ ਜਿਸ ਵਿੱਚ ਤੁਹਾਡੇ ਦੁਆਰਾ ਬੋਲਣ ਲਈ ਵਰਤੀਆਂ ਜਾਂਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਹਨ
  • ਬੋਧਾਤਮਕ ਮੁਸ਼ਕਲਾਂ – ਤੁਹਾਡੇ ਸੋਚਣ ਦੇ ਤਰੀਕੇ ਵਿੱਚ ਤਬਦੀਲੀਆਂ ਨਾਲ ਸੰਵਾਦ ਕਰਨਾ ਹੋਰ ਮੁਸ਼ਕਲ ਬਣ ਸਕਦਾ ਹੈ।

ਤੁਹਾਨੂੰ ਥਕਾਵਟ ਜਾਂ ਫਿਰ ਲੰਬੇ ਕੋਵਿਡ ਅਤੇ ਹੋਰਨਾਂ ਸਮੱਸਿਆਵਾਂ ਕਰਕੇ ਹੋਣ ਵਾਲੀ ਦਿਮਾਗੀ ਉਲਝਣ (brain fog) ਦੇ ਨਤੀਜੇ ਵਜੋਂ ਵੀ ਸੰਵਾਦ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਸਾਹ ਦੀ ਤਕਲੀਫ਼ ਨਾਲ ਵੀ ਸਪਸ਼ਟ ਰੂਪ ਵਿੱਚ ਬੋਲਣਾ ਮੁਸ਼ਕਲ ਹੋ ਸਕਦਾ ਹੈ, ਅਤੇ ਨਜ਼ਰ ਸਬੰਧੀ ਸਮੱਸਿਆਵਾਂ ਪੜ੍ਹਨਾ ਜਾਂ ਲਿਖਣਾ ਮੁਸ਼ਕਲ ਬਣਾ ਸਕਦੀਆਂ ਹਨ।

ਗੂੰਗਾਪਣ (aphasia) ਕੀ ਹੁੰਦਾ ਹੈ?

ਗੂੰਗਾਪਣ ਸਟ੍ਰੋਕ ਦਾ ਇੱਕ ਆਮ ਪ੍ਰਭਾਵ ਹੈ, ਜੋ ਸਟ੍ਰੋਕ ਪੀੜਤ ਤਿੰਨ ਵਿਅਕਤੀਆਂ ਵਿੱਚੋਂ ਇੱਕ ਨੂੰ ਪ੍ਰਭਾਵਤ ਕਰਦਾ ਹੈ।

ਗੂੰਗੇਪਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਦਿਮਾਗ ਦਾ ਜੋ ਹਿੱਸਾ ਭਾਸ਼ਾ ਨੂੰ ਕੰਟ੍ਰੋਲ ਕਰਦਾ ਹੈ, ਉਹ ਨੁਕਸਾਨਿਆ ਗਿਆ ਹੈ। ਦਿਮਾਗ ਦੇ ਦੋ ਮੁੱਖ ਹਿੱਸੇ ਹੁੰਦੇ ਹਨ ਜੋ ਪ੍ਰਭਾਵਤ ਹੋਏ ਹੋ ਸਕਦੇ ਹਨ:

  • ਬ੍ਰੋਕਾ (Broca) ਦਾ ਖੇਤਰ – ਦਿਮਾਗ ਦਾ ਇਹ ਹਿੱਸਾ ਤੁਹਾਡੇ ਭਾਸ਼ਾ ਅਤੇ ਬੋਲਚਾਲ ਪੈਦਾ ਕਰਨ ਦੇ ਤਰੀਕੇ ਨੂੰ ਕੰਟ੍ਰੋਲ ਕਰਦਾ ਹੈ। ਜੇ ਇਹ ਖਰਾਬ ਹੋ ਜਾਂਦਾ ਹੈ, ਤਾਂ ਬੋਲਣਾ ਜਾਂ ਲਿਖਣਾ ਵਧੇਰੇ ਮੁਸ਼ਕਲ ਹੋ ਸਕਦਾ ਹੈ।
  • ਵਰਨੀਕੇ (Wernicke) ਦਾ ਖੇਤਰ – ਦਿਮਾਗ ਦਾ ਇਹ ਹਿੱਸਾ ਤੁਹਾਡੇ ਭਾਸ਼ਾ ਨੂੰ ਸਮਝਣ ਦੇ ਤਰੀਕੇ ਨੂੰ ਕੰਟ੍ਰੋਲ ਕਰਦਾ ਹੈ। ਜੇ ਇਹ ਖਰਾਬ ਹੋ ਜਾਂਦਾ ਹੈ, ਤਾਂ ਬੋਲਚਾਲ ਵਾਲੀ ਜਾਂ ਲਿਖਤੀ ਭਾਸ਼ਾ ਨੂੰ ਸਮਝਣਾ ਵਧੇਰੇ ਮੁਸ਼ਕਲ ਹੋ ਸਕਦਾ ਹੈ।

ਦਿਮਾਗ ਦੇ ਇਹਨਾਂ ਵਿੱਚੋਂ ਇੱਕ ਜਾਂ ਦੋਵੇਂ ਹਿੱਸੇ ਸਟ੍ਰੋਕ ਜਾਂ ਸਿਰ ਦੀ ਸੱਟ ਨਾਲ ਪ੍ਰਭਾਵਤ ਹੋ ਸਕਦੇ ਹਨ।

ਗੂੰਗੇਪਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਪਤਾ ਲੱਗੇ ਕਿ:

  • ਉਹਨਾਂ ਨੂੰ ਸਹੀ ਸ਼ਬਦਾਂ ਬਾਰੇ ਸੋਚਣਾ ਮੁਸ਼ਕਲ ਲੱਗਦਾ ਹੈ
  • ਉਹ ਗਲਤ ਸ਼ਬਦ ਵਰਤਦੇ ਹਨ, ਜਾਂ ਸ਼ਬਦਾਂ ਨੂੰ ਗਲਤ ਕ੍ਰਮ ਵਿੱਚ ਰੱਖਦੇ ਹਨ
  • ਉਹ ਇਹ ਸਮਝਣ ਲਈ ਜੱਦੋਜਹਿਦ ਕਰਦੇ ਹਨ ਕਿ ਲੋਕ ਕੀ ਕਹਿ ਰਹੇ ਹਨ
  • ਅਸਪਸ਼ਟ ਬੋਲਦੇ ਹਨ ਜਾਂ ਬੁੜਬੁੜਾਉਂਦੇ ਹਨ
  • ਸ਼ਬਦ-ਜੋੜ ਗਲਤ ਲਿਖਦੇ ਹਨ, ਜਾਂ ਇੱਕੋ ਜਿਹੇ ਸ਼ਬਦਾਂ ਨੂੰ ਰਲਾ ਦਿੰਦੇ ਹਨ

ਚਰਮ ਸਥਿਤੀਆਂ ਵਿੱਚ, ਗੂੰਗੇਪਣ ਵਾਲੇ ਲੋਕ ਬੋਲਣ ਵਿੱਚ ਬਿਲਕੁਲ ਹੀ ਅਸਮਰੱਥ ਹੋ ਸਕਦੇ ਹਨ।

ਇੱਕ ਤੋਂ ਵੱਧ ਭਾਸ਼ਾਵਾਂ ਬੋਲਣ ਵਾਲੇ ਕੁਝ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਗੂੰਗਾਪਣ ਸਿਰਫ਼ ਇੱਕ ਭਾਸ਼ਾ ਨੂੰ ਪ੍ਰਭਾਵਤ ਕਰਦਾ ਹੈ, ਜਾਂ ਇੱਕ ਭਾਸ਼ਾ ਨੂੰ ਦੂਜੀਆਂ ਨਾਲੋਂ ਜ਼ਿਆਦਾ ਪ੍ਰਭਾਵਤ ਕਰਦਾ ਹੈ।

ਗੂੰਗੇਪਣ ਨਾਲ ਨਜਿੱਠਣਾ

ਗੂੰਗਾਪਣ ਸਮੇਂ ਦੇ ਨਾਲ ਸੁਧਰ ਸਕਦਾ ਹੈ, ਖਾਸ ਤੌਰ ‘ਤੇ ਬੋਲਚਾਲ ਅਤੇ ਭਾਸ਼ਾ ਥੈਰੇਪਿਸਟਾਂ ਦੇ ਸਹਿਯੋਗ ਨਾਲ। ਭਾਵੇਂ ਤੁਹਾਡੇ ਗੂੰਗੇਪਣ ਵਿੱਚ ਸੁਧਾਰ ਨਾ ਵੀ ਹੋਵੇ, ਤੁਸੀਂ ਸੰਵਾਦ ਕਰਨ ਦੇ ਹੋਰ ਤਰੀਕੇ ਸਿੱਖ ਸਕਦੇ ਹੋ।

ਜੇ ਤੁਸੀਂ ਸ਼ਬਦਾਂ ਨੂੰ ਲੱਭਣ ਲਈ ਜੱਦੋਜਹਿਦ ਕਰ ਰਹੇ ਹੋ ਤਾਂ ਗੱਲਬਾਤ ਵਿੱਚ ਸਹਾਇਤਾ ਵਾਲੀ ਕਿਤਾਬ ਜਾਂ ਕਮਿਊਨਿਕੇਸ਼ਨ ਐਪ ਵਰਗੇ ਸਾਧਨ ਮਦਦ ਕਰ ਸਕਦੇ ਹਨ। ਜਿਸ ਸ਼ਬਦ ਨੂੰ ਤੁਸੀਂ ਲੱਭ ਰਹੇ ਹੁੰਦੇ ਹੋ, ਉਸਨੂੰ ਲੱਭਣ ਲਈ ਤੁਹਾਨੂੰ ਸੰਕੇਤ ਦੇਣ ਵਾਸਤੇ ਇਹ ਸਾਧਨ ਚਿੱਤਰਾਂ ਜਾਂ ਵੀਡੀਓ ਦੀ ਵਰਤੋਂ ਕਰਦੇ ਹਨ। CHSS ਇੱਕ ਗੱਲਬਾਤ ਸਹਾਇਤਾ ਕਿਤਾਬ ਪੇਸ਼ ਕਰਦਾ ਹੈ, ਜਿਸ ਲਈ ਤੁਸੀਂ ਇੱਥੇ ਆਰਡਰ ਦੇ ਸਕਦੇ ਹੋ

ਹੋ ਸਕਦਾ ਹੈ ਤੁਹਾਨੂੰ ਵਿਅਕਤੀਗਤ ਤੌਰ ‘ਤੇ ਸੰਵਾਦ ਕਰਨਾ ਵਧੇਰੇ ਅਸਾਨ ਲੱਗੇ ਜੇ ਤੁਸੀਂ:

  • ਪਿੱਛੇ ਪੈਣ ਵਾਲੇ ਰੌਲੇ ਤੋਂ ਬਚਦੇ ਹੋ। ਟੀਵੀ, ਰੇਡੀਓ ਵਗੈਰਾ ਬੰਦ ਕਰ ਦਿੰਦੇ ਹੋ।
  • ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਉਸ ਵੱਲ ਮੂੰਹ ਕਰਦੇ ਹੋ, ਅਤੇ ਯਕੀਨੀ ਬਣਾਉਂਦੇ ਹੋ ਕਿ ਤੁਸੀਂ ਉਸਦਾ ਚਿਹਰਾ ਦੇਖ ਸਕਦੇ ਹੋਵੋ।
  • ਇਸ਼ਾਰਿਆਂ ਅਤੇ ਚਿਹਰੇ ਦੇ ਹਾਵਾਂ-ਭਾਵਾਂ ਨੂੰ ਵਰਤਣ ਬਾਰੇ ਸੋਚਦੇ ਹੋ।
  • ਲੋਕਾਂ ਨੂੰ ਹੌਲੀ-ਹੌਲੀ ਬੋਲਣ ਲਈ ਕਹਿੰਦੇ ਹੋ
  • ਜੇ ਤੁਹਾਨੂੰ ਕਿਸੇ ਗੱਲ ਨੂੰ ਦੁਹਰਾਏ ਜਾਣ ਜਾਂ ਦੂਜੇ ਸ਼ਬਦਾਂ ਵਿੱਚ ਕਹਿਣ ਦੀ ਲੋੜ ਹੈ ਤਾਂ ਲੋਕਾਂ ਨੂੰ ਇਸ ਲਈ ਕਹਿੰਦੇ ਹੋ
  • ਜੇ ਤੁਹਾਨੂੰ ਸ਼ਬਦਾਂ ਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਸ਼ਬਦਾਂ ਨੂੰ, ਜਾਂ ਉਹਨਾਂ ਦੇ ਪਹਿਲੇ ਅੱਖਰਾਂ ਨੂੰ ਲਿਖਦੇ ਹੋ।
  • ਜੇ ਤੁਸੀਂ ਚੀਜ਼ਾਂ ਦੇ ਨਾਂਵਾਂ ਦੇ ਸ਼ਬਦ ਯਾਦ ਨਹੀਂ ਰੱਖ ਸਕਦੇ ਹੋ ਤਾਂ ਤੁਸੀਂ ਉਹਨਾਂ ਦਾ ਵਰਣਨ ਕਰਦੇ ਹੋ।

ਜੇ ਤੁਹਾਡੀ ਕੋਈ ਯੋਜਨਾਬੱਧ ਗੱਲਬਾਤ ਹੋਣੀ ਹੈ, ਜਿਵੇਂ ਕਿ ਡਾਕਟਰ ਦੀ ਅਪੌਇੰਟਮੈਂਟ ਜਾਂ ਇੰਟਰਵਿਊ ਤਾਂ ਇਹ ਲਿਖ ਕੇ ਮਦਦ ਮਿਲ ਸਕਦੀ ਹੈ ਕਿ ਤੁਹਾਨੂੰ ਕੀ ਕਹਿਣ ਦੀ ਲੋੜ ਪੈ ਸਕਦੀ ਹੈ।

ਜੇ ਤੁਸੀਂ ਬੋਲਣ ਵਿੱਚ ਜੱਦੋਜਹਿਦ ਕਰਦੇ ਹੋ ਤਾਂ ਲਿਖਣਾ ਸ਼ਾਇਦ ਵਧੇਰੇ ਸੌਖਾ ਲੱਗੇ। ਜੇ ਤੁਸੀਂ ਲਿਖਣ ਲਈ ਜੱਦੋਜਹਿਦ ਕਰਦੇ ਹੋ, ਪਰ ਸਪਸ਼ਟ ਤੌਰ ‘ਤੇ ਬੋਲ ਸਕਦੇ ਹੋ, ਤਾਂ ਇੱਥੇ ਐਪਸ ਉਪਲਬਧ ਹਨ ਜੋ ਤੁਹਾਡੇ ਤੋਂ ਡਿਕਟੇਸ਼ਨ (ਬੋਲੇ ਹੋਏ ਸ਼ਬਦ) ਲੈਣਗੀਆਂ।

ਪੜ੍ਹਦੇ ਜਾਂ ਲਿਖਦੇ ਸਮੇਂ, ਟੈਕਸਟ ਦੇ ਨੇੜੇ ਚਿੱਤਰਾਂ ਨੂੰ ਲੱਭੋ ਜੋ ਤੁਹਾਨੂੰ ਸਮਝਣ ਵਿੱਚ ਮਦਦ ਕਰ ਸਕਦੇ ਹਨ।

ਗੂੰਗੇਪਣ ਪੀੜਤ ਕਿਸੇ ਵਿਅਕਤੀ ਦੀ ਮਦਦ ਕਰਨਾ

ਜੇ ਤੁਹਾਡੇ ਦੋਸਤ ਜਾਂ ਅਜ਼ੀਜ਼ ਨੂੰ ਗੂੰਗਾਪਣ ਹੈ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਸਮੇਂ ਤੁਸੀਂ ਇਹਨਾਂ ਤਰੀਕਿਆਂ ਨਾਲ ਇਸਨੂੰ ਅਸਾਨ ਬਣਾ ਸਕਦੇ ਹੋ:

  • ਪਿੱਛੇ ਪੈ ਰਹੇ ਰੌਲੇ ਨੂੰ ਘਟਾ ਕੇ। ਕੋਈ ਵੀ ਟੀਵੀ, ਰੇਡੀਓ ਜਾਂ ਸੰਗੀਤ ਨੂੰ ਬੰਦ ਕਰ ਕੇ।
  • ਸਬਰ ਰੱਖ ਕੇ ਅਤੇ ਵਿਅਕਤੀ ਦੀ ਗੱਲ ਖਤਮ ਹੋਣ ਦੀ ਉਡੀਕ ਕਰ ਕੇ।
  • ਬੋਲਣ ਵਿੱਚ ਵਿਘਨ ਨਾ ਪਾ ਕੇ ਜਾਂ ਇਹ ਨਾ ਮੰਨ ਕੇ ਕਿ ਤੁਹਾਨੂੰ ਪਤਾ ਹੈ ਕਿ ਉਹ ਕੀ ਕਹਿਣਾ ਚਾਹੁੰਦਾ ਹੈ।
  • ਇਹ ਯਕੀਨੀ ਬਣਾ ਕੇ ਕਿ ਤੁਹਾਡਾ ਚਿਹਰਾ ਸਾਫ਼ ਹੋਵੇ ਅਤੇ ਤੁਸੀਂ ਉਸ ਵਿਅਕਤੀ ਨੂੰ ਦੇਖ ਰਹੇ ਹੋਵੋ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ।
  • ਹੌਲੀ-ਹੌਲੀ ਅਤੇ ਸਪਸ਼ਟ ਬੋਲ ਕੇ, ਅਤੇ ਜੇ ਕਿਹਾ ਜਾਵੇ ਤਾਂ ਗੱਲ ਦੁਹਰਾਉਣ ਲਈ ਤਿਆਰ ਰਹਿਣਾ।
  • ਸੰਦਰਭ ਦੇਣ ਵਿੱਚ ਮਦਦ ਲਈ ਚਿਹਰੇ ਦੇ ਹਾਵ-ਭਾਵ ਅਤੇ ਇਸ਼ਾਰੇ ਵਰਤ ਕੇ।
  • ਜੇ ਉਹਨਾਂ ਨੂੰ ਤੁਹਾਨੂੰ ਸਮਝਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਜੋ ਕਹਿ ਰਹੇ ਹੋ ਉਸ ਨੂੰ ਦਰਸਾਉਣ ਲਈ ਤਸਵੀਰਾਂ ਬਣਾ ਕੇ।

ਹਮੇਸ਼ਾ ਯਾਦ ਰੱਖੋ ਕਿ ਸੰਵਾਦ ਕਰਨ ਵਿੱਚ ਮੁਸ਼ਕਲ ਦਾ ਮਤਲਬ ਸੋਚਣ ਵਿੱਚ ਮੁਸ਼ਕਲ ਨਹੀਂ ਹੁੰਦਾ

ਉਚਾਰਣ ਦੋਸ਼ (dysarthria) ਕੀ ਹੁੰਦਾ ਹੈ?

ਉਚਾਰਣ ਵਿੱਚ ਨੁਕਸ ਇੱਕ ਸਰੀਰਕ ਸਥਿਤੀ ਹੈ ਜਿੱਥੇ ਮੂੰਹ, ਗਲੇ ਜਾਂ ਚਿਹਰੇ ਦੀਆਂ ਮਾਸਪੇਸ਼ੀਆਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਹੁੰਦੀਆਂ। ਇਹ ਅਕਸਰ ਸਟ੍ਰੋਕ ਦਾ ਨਤੀਜਾ ਹੁੰਦਾ ਹੈ, ਪਰ ਹੋਰਨਾਂ ਸਮੱਸਿਆਵਾਂ ਕਰਕੇ ਵੀ ਹੋ ਸਕਦਾ ਹੈ ਜਿਵੇਂ ਕਿ: ਨਸਾਂ ਸਬੰਧੀ ਵਿਕਾਰ, ਦਿਮਾਗੀ ਸੱਟ, ਜਾਂ ਮਾਸਪੇਸ਼ੀਆਂ ਨੂੰ ਨੁਕਸਾਨ।

ਉਚਾਰਣ ਵਿੱਚ ਨੁਕਸ ਵਾਲੇ ਲੋਕ ਸਪਸ਼ਟ ਨਹੀਂ ਬੋਲ ਸਕਦੇ, ਬੁੜਬੁੜਾਉਂਦੇ ਹਨ, ਜਾਂ ਸਾਫ਼ ਬੋਲਣ ਲਈ ਜੱਦੋਜਹਿਦ ਕਰਦੇ ਹਨ। ਇਹ ਸਮੱਸਿਆ ਭਾਸ਼ਾ ਦੀ ਨਹੀਂ ਹੈ (ਜਿਵੇਂ ਕਿ ਗੂੰਗਾਪਣ ਹੈ), ਸਗੋਂ ਬੋਲਣ ਦੀ ਸਰੀਰਕ ਕਿਰਿਆ ਦੀ ਹੈ।

ਜੇ ਤੁਸੀਂ ਉਚਾਰਣ ਵਿੱਚ ਨੁਕਸ ਨਾਲ ਜੱਦੋਜਹਿਦ ਕਰ ਰਹੇ ਹੋ, ਤਾਂ ਬੋਲਚਾਲ ਅਤੇ ਭਾਸ਼ਾ ਥੈਰੇਪਿਸਟ ਨਾਲ ਬੋਲਚਾਲ ਦੀਆਂ ਕਸਰਤਾਂ ਦਾ ਅਭਿਆਸ ਕਰਨ ਨਾਲ ਮਦਦ ਮਿਲ ਸਕਦੀ ਹੈ। ਬੋਲਦੇ ਸਮੇਂ, ਹੋ ਸਕਦਾ ਹੈ ਤੁਹਾਨੂੰ ਆਪਣੇ ਆਪ ਨੂੰ ਦੁਹਰਾਉਣਾ ਪਵੇ।

ਹਾਵ-ਭਾਵ, ਲਿਖਤ ਜਾਂ ਛੋਟੀਆਂ ਡ੍ਰਾਇੰਗਾਂ ਦੀ ਵਰਤੋਂ ਕਰਨ ਨਾਲ ਮਦਦ ਮਿਲ ਸਕਦੀ ਹੈ ਤਾਂ ਜੋ ਤੁਸੀਂ ਆਪਣੀ ਗੱਲ ਸਮਝਾ ਸਕੋ।

ਲਿਖਤੀ ਰੂਪ ਵਿੱਚ ਸੰਵਾਦ ਕਰਨਾ ਵੀ ਵਧੇਰੇ ਅਸਾਨ ਹੋ ਸਕਦਾ ਹੈ। ਉਦਾਹਰਣ ਲਈ, ਲੋਕਾਂ ਨੂੰ ਇਹ ਪੁੱਛਣ ਬਾਰੇ ਵਿਚਾਰ ਕਰੋ ਕਿ ਕੀ ਉਹ ਟੈਲੀਫ਼ੋਨ ਕਰਨ ਦੀ ਬਜਾਏ ਈਮੇਲ ਕਰ ਸਕਦੇ ਹਨ, ਜਾਂ ਕੀ ਉਹ ਚਾਹੁੰਦੇ ਹਨ ਕਿ ਤੁਸੀਂ ਕੋਈ ਨੋਟ ਲਿਖੋ। 

This page was last updated on November 29, 2023 and is under regular review. If you feel anything is missing or incorrect, please contact [email protected] to provide feedback.

Share this page
  • Was this helpful ?
  • YesNo